• Home
  • Punjabi News
  • National: ਸੰਤ ਪ੍ਰੇਮਾਨੰਦ ਤੋਂ ਦੀਖਿਆ ਲੈਣ ਮਗਰੋਂ ਨਾਬਾਲਗ ਹੋਇਆ ਲਾਪਤਾ, ਪਰਿਵਾਰ ਆਸ਼ਰਮ ਬਾਹਰ ਧਰਨੇ ’ਤੇ ਬੈਠਾ
Image

National: ਸੰਤ ਪ੍ਰੇਮਾਨੰਦ ਤੋਂ ਦੀਖਿਆ ਲੈਣ ਮਗਰੋਂ ਨਾਬਾਲਗ ਹੋਇਆ ਲਾਪਤਾ, ਪਰਿਵਾਰ ਆਸ਼ਰਮ ਬਾਹਰ ਧਰਨੇ ’ਤੇ ਬੈਠਾ

ਹਾਥਰਸ, 4 ਅਕਤੂਬਰ 2026: ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦਾ 16 ਸਾਲਾ ਅਨੁਜ ਚੌਧਰੀ ਪਿਛਲੇ ਤਿੰਨ ਮਹੀਨਿਆਂ ਤੋਂ ਲਾਪਤਾ ਹੈ। ਪਰਿਵਾਰ ਦਾ ਦਾਅਵਾ ਹੈ ਕਿ ਅਨੁਜ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਵ੍ਰਿੰਦਾਵਨ ਦੇ ਕੇਲੀਕੁੰਜ ਆਸ਼ਰਮ ਵਿੱਚ ਸੰਤ ਪ੍ਰੇਮਾਨੰਦ ਮਹਾਰਾਜ ਤੋਂ ਦੀਖਿਆ ਲਈ ਸੀ। ਇਸ ਤੋਂ ਕੁਝ ਦਿਨ ਬਾਅਦ ਉਹ ਘਰੋਂ ਨਿਕਲਿਆ, ਪਰ ਮੁੜ ਵਾਪਸ ਨਹੀਂ ਆਇਆ। ਸ਼ੁੱਕਰਵਾਰ ਨੂੰ ਅਨੁਜ ਦੇ ਮਾਪੇ ਅਤੇ ਪਰਿਵਾਰਕ ਮੈਂਬਰ ਵ੍ਰਿੰਦਾਵਨ ਪਹੁੰਚੇ ਅਤੇ ਸਵੇਰੇ 11 ਵਜੇ ਤੋਂ ਆਸ਼ਰਮ ਦੇ ਬਾਹਰ ਧਰਨੇ ’ਤੇ ਬੈਠ ਗਏ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਅਨੁਜ ਦਾ ਪਤਾ ਨਹੀਂ ਲੱਗਦਾ, ਉਹ ਉੱਥੋਂ ਨਹੀਂ ਹਟਣਗੇ। ਧਰਨੇ ਵਿੱਚ ਉਸ ਦੇ ਪਿਤਾ ਰਾਜਵੀਰ ਸਿੰਘ, ਮਾਂ, ਦਾਦੀ, ਚਾਰ ਭੈਣਾਂ, ਚਾਚਾ ਅਤੇ ਪਿੰਡ ਦੇ ਹੋਰ ਲੋਕ ਸ਼ਾਮਲ ਹਨ।ਅਨੁਜ ਦੇ ਪਿਤਾ ਰਾਜਵੀਰ ਸਿੰਘ ਮੁਤਾਬਕ, ਉਨ੍ਹਾਂ ਦਾ ਨਾਨਕੇ ਪਿੰਡ ਵ੍ਰਿੰਦਾਵਨ ਨੇੜੇ ਪਾਣੀਗਾਂਵ ਵਿੱਚ ਹੈ। ਉੱਥੇ ਰਹਿੰਦਿਆਂ ਅਨੁਜ ਸੰਤ ਪ੍ਰੇਮਾਨੰਦ ਮਹਾਰਾਜ ਦੇ ਦਰਸ਼ਨਾਂ ਲਈ ਕੇਲੀਕੁੰਜ ਆਸ਼ਰਮ ਜਾਣ ਲੱਗਾ। ਬਾਅਦ ਵਿੱਚ ਉਸ ਨੇ ਦੀਖਿਆ ਲੈਣ ਦੀ ਇੱਛਾ ਜਤਾਈ ਅਤੇ ਕਰੀਬ ਤਿੰਨ ਮਹੀਨੇ ਪਹਿਲਾਂ ਆਪਣੀ ਮਾਂ ਨੂੰ ਮਨਾਉਣ ਤੋਂ ਬਾਅਦ ਦੀਖਿਆ ਲੈ ਲਈ। ਪਿਤਾ ਨੇ ਦੱਸਿਆ ਕਿ ਦੀਖਿਆ ਤੋਂ ਬਾਅਦ ਅਨੁਜ ਪੰਜ ਦਿਨ ਘਰ ਰਿਹਾ। ਫਿਰ ਉਹ ਮਹਾਰਾਜ ਦੇ ਦਰਸ਼ਨਾਂ ਲਈ ਜਾਣ ਦਾ ਕਹਿ ਕੇ ਘਰੋਂ ਨਿਕਲਿਆ। ਉਸ ਸਮੇਂ ਉਹ ਆਪਣੇ ਨਾਲ ਕੰਤ੍ਹੀ-ਮਾਲਾ ਅਤੇ ਤਿੰਨ ਕਿਤਾਬਾਂ ਵੀ ਲੈ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ।

ਰਾਜਵੀਰ ਸਿੰਘ ਕਿਸਾਨ ਹਨ ਅਤੇ ਅਨੁਜ ਚਾਰ ਧੀਆਂ ਵਿਚਕਾਰ ਉਨ੍ਹਾਂ ਦਾ ਇਕਲੌਤਾ ਪੁੱਤਰ ਹੈ। ਉਹ ਇਸ ਸਾਲ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਿਹਾ ਸੀ। ਪਿਤਾ ਨੇ ਭਾਵੁਕ ਅਪੀਲ ਕਰਦਿਆਂ ਕਿਹਾ, “ਮੈਨੂੰ ਮੇਰਾ ਪੁੱਤਰ ਵਾਪਸ ਦੇ ਦਿਓ, ਅਸੀਂ ਇੱਥੋਂ ਚਲੇ ਜਾਵਾਂਗੇ।”ਵ੍ਰਿੰਦਾਵਨ ਦੇ ਸੀਓ ਸੰਦੀਪ ਸਿੰਘ ਨੇ ਦੱਸਿਆ ਕਿ ਅਨੁਜ ਦੇ ਲਾਪਤਾ ਹੋਣ ਸਬੰਧੀ ਸਾਦਾਬਾਦ ਵਿੱਚ ਪਹਿਲਾਂ ਹੀ ਮਾਮਲਾ ਦਰਜ ਹੈ। ਆਸ਼ਰਮ ਵਿੱਚ ਦੀਖਿਆ ਨਾਲ ਸਬੰਧਤ ਰਿਕਾਰਡ ਵੀ ਜਾਂਚੇ ਜਾ ਰਹੇ ਹਨ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਇੰਨੇ ਸਮੇਂ ਤੋਂ ਆਸ਼ਰਮ ਵੱਲੋਂ ਉਨ੍ਹਾਂ ਨਾਲ ਸਿੱਧੇ ਤੌਰ ’ਤੇ ਗੱਲ ਨਹੀਂ ਕੀਤੀ ਜਾ ਰਹੀ ਸੀ ਅਤੇ ਅਨੁਜ ਬਾਰੇ ਸਪੱਸ਼ਟ ਜਾਣਕਾਰੀ ਵੀ ਨਹੀਂ ਮਿਲ ਰਹੀ ਸੀ।

Releated Posts

Punjab: ਝੋਟਾ ਕਤਲ ਮਾਮਲਾ: ਅਸ਼ਵਨੀ ਦਾ ਮੈਡੀਕਲ ਢਾਹੁਣ ਦੇ ਮਾਮਲੇ ‘ਚ FIR ਦਰਜ

ਚੰਡੀਗੜ੍ਹ, 4 ਨਵੰਬਰ 2026: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੇ ਮੁਲਜਮ ਅਸ਼ਵਨੀ ਕੁਮਾਰ ਦੇ…

ByByPrince KandhariNov 4, 2026

ਏਸ਼ੀਅਨ ਚੈਂਪੀਅਨਜ਼ ਟ੍ਰਾਫ਼ੀ 2026 :ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਪਹੁੰਚੇ CM ਮਾਨ

ਭਾਰਤ ਅਤੇ ਸਾਊਥ ਕੋਰੀਆ ਵਿਚਾਲੇ ਖੇਡਿਆ ਜਾ ਰਿਹਾ ਮੁਕਾਬਲਾ। ਜਲੰਧਰ, 2 ਨਵੰਬਰ 2026 : ਏਸ਼ੀਅਨ ਚੈਂਪੀਅਨਜ਼ ਟਰਾਫੀ 2026…

ByByPrince KandhariNov 2, 2026

ਸ੍ਰੀ ਬੇਰ ਸਾਹਿਬ ਵਿਖੇ 557ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਤਿਆਰੀਆਂ ਸ਼ੁਰੂ

SGPC ਨੇ ਧਾਰਮਿਕ ਜਥੇਬੰਦੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਕਪੂਰਥਲਾ, 2 ਨਵੰਬਰ 2026 : ਜਗਤ ਗੁਰੂ ਸ੍ਰੀ ਗੁਰੂ ਨਾਨਕ…

ByByPrince KandhariNov 2, 2026

Leave a Reply

Your email address will not be published. Required fields are marked *

Scroll to Top