• Home
  • Punjabi News
  • PM Modi ਨੇ 174 ਜਾਨਾਂ ਬਚਾਉਣ ਵਾਲੇ ਕੈਪਟਨ ਸਮਿਤ ਨਾਲ ਫੋਨ ‘ਤੇ ਕੀਤੀ ਗੱਲ।
Image

PM Modi ਨੇ 174 ਜਾਨਾਂ ਬਚਾਉਣ ਵਾਲੇ ਕੈਪਟਨ ਸਮਿਤ ਨਾਲ ਫੋਨ ‘ਤੇ ਕੀਤੀ ਗੱਲ।

ਚੰਡੀਗੜ੍ਹ, 2 ਅਕਤੂਬਰ 2026: ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤੀ ਪਾਇਲਟ ਸਮਿਤ ਮਾਛਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਮੋਦੀ ਨੇ ਕੈਪਟਨ ਸਮਿਤ ਨੂੰ ਕਿਹਾ, “ਪੂਰਾ ਦੇਸ਼ ਤੁਹਾਡੇ ਲਈ ਪ੍ਰਾਰਥਨਾ ਕਰ ਰਿਹਾ ਹੈ ਅਤੇ ਤੁਹਾਡੀ ਚੰਗੀ ਸਿਹਤ ਲਈ ਕਾਮਨਾ ਕਰ ਰਿਹਾ ਹੈ। ਤੁਹਾਡੀ ਹਿੰਮਤ ਅਤੇ ਸੂਝਬੂਝ ਨੇ ਕਈ ਜਾਨਾਂ ਬਚਾਈਆਂ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਮਾਣ ਨਾਲ ਕਹਿ ਸਕਦਾ ਹੈ ਕਿ ਭਾਰਤੀ ਲੋਕ ਜਾਨਾਂ ਲੈਣ ਵਾਲੇ ਨਹੀਂ ਹਨ, ਸਗੋਂ ਦੂਜਿਆਂ ਨੂੰ ਬਚਾਉਣ ਲਈ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਹਨ। ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ, ਸਮਿਤ ਨੇ ਕਿਹਾ, “ਜਦੋਂ ਵੀ ਮੈਂ ਮੁਸੀਬਤ ਵਿੱਚ ਹੁੰਦਾ ਹਾਂ, ਮੈਂ ਹਨੂੰਮਾਨ ਚਾਲੀਸਾ ਦਾ ਪਾਠ ਕਰਦਾ ਹਾਂ। ਘਟਨਾ ਦੌਰਾਨ ਵੀ, ਮੈਂ ਹਨੂੰਮਾਨ ਚਾਲੀਸਾ ਦਾ ਪਾਠ ਕਰ ਰਿਹਾ ਸੀ। ਮੈਂ ਜਾਣਦਾ ਹਾਂ ਕਿ ਪਰਮਾਤਮਾ ਨੇ ਮੈਨੂੰ ਬਚਾਇਆ ਹੈ।”

ਪ੍ਰਧਾਨ ਮੰਤਰੀ ਮੋਦੀ ਨੇ ਸਮਿਤ ਤੋਂ ਪੁੱਛਿਆ ਕਿ ਉਸ ਸਮੇਂ ਕੀ ਹੋਇਆ ਸੀ ? ਉਸਨੇ ਜਵਾਬ ਦਿੱਤਾ, “ਉਸ ਸਮੇਂ, ਮੈਂ ਆਪਣੀ ਜ਼ਿੰਦਗੀ ਲਈ ਲੜ ਰਿਹਾ ਸੀ। ਇੱਕ ਪਲ ਅਜਿਹਾ ਸੀ ਜਦੋਂ ਮੈਨੂੰ ਲੱਗਿਆ ਕਿ ਜੇ ਮੈਂ ਤੁਰੰਤ ਕੁਝ ਨਾ ਕੀਤਾ, ਤਾਂ ਸਭ ਕੁਝ ਖਤਮ ਹੋ ਜਾਵੇਗਾ। ਮੈਂ ਡਿੱਗ ਪਿਆ ਅਤੇ ਗੰਭੀਰ ਜ਼ਖਮੀ ਹੋ ਗਿਆ।” ਸਮਿਤ ਨੇ ਕਿਹਾ, “ਮੈਂ 17 ਸਾਲਾਂ ਤੋਂ ਜਹਾਜ਼ ਉਡਾ ਰਿਹਾ ਹਾਂ ਅਤੇ ਪਿਛਲੇ 11 ਸਾਲਾਂ ਤੋਂ ਕਪਤਾਨ ਹਾਂ। ਮੈਂ ਆਪਣੀਆਂ ਅੱਖਾਂ ਬੰਦ ਕਰਕੇ ਵੀ ਜਹਾਜ਼ ਵਿੱਚ ਕੀ ਹੋ ਰਿਹਾ ਹੈ, ਇਹ ਮਹਿਸੂਸ ਕਰ ਸਕਦਾ ਹਾਂ। ਜਦੋਂ ਮੈਂ ਹੇਠਾਂ ਸੀ, ਤਾਂ ਮੈਂ ਜਹਾਜ਼ ਨੂੰ ਹੇਠਾਂ ਡਿੱਗਦਾ ਮਹਿਸੂਸ ਕੀਤਾ। ਮੈਨੂੰ ਪਤਾ ਸੀ ਕਿ ਇਹ ਮੇਰਾ ਆਖਰੀ ਮੌਕਾ ਸੀ। ਦਰਵਾਜ਼ਾ ਮੇਦੇ ਨੇੜੇ ਸੀ ਅਤੇ ਮੈਂ ਇਸਨੂੰ ਖੋਲ੍ਹ ਦਿੱਤਾ। ਇਸ ਤੋਂ ਬਾਅਦ ਅੱਗੇ ਬੈਠੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੇ ਕਾਕਪਿਟ ਵਿੱਚ ਪਹੁੰਚ ਕੇ ਹਮਲਾਵਰ ਪਾਇਲਟ ਨੂੰ ਕਾਬੂ ਕੀਤਾ।

Releated Posts

Punjab: ਝੋਟਾ ਕਤਲ ਮਾਮਲਾ: ਅਸ਼ਵਨੀ ਦਾ ਮੈਡੀਕਲ ਢਾਹੁਣ ਦੇ ਮਾਮਲੇ ‘ਚ FIR ਦਰਜ

ਚੰਡੀਗੜ੍ਹ, 4 ਨਵੰਬਰ 2026: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੇ ਮੁਲਜਮ ਅਸ਼ਵਨੀ ਕੁਮਾਰ ਦੇ…

ByByPrince KandhariNov 4, 2026

ਏਸ਼ੀਅਨ ਚੈਂਪੀਅਨਜ਼ ਟ੍ਰਾਫ਼ੀ 2026 :ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਪਹੁੰਚੇ CM ਮਾਨ

ਭਾਰਤ ਅਤੇ ਸਾਊਥ ਕੋਰੀਆ ਵਿਚਾਲੇ ਖੇਡਿਆ ਜਾ ਰਿਹਾ ਮੁਕਾਬਲਾ। ਜਲੰਧਰ, 2 ਨਵੰਬਰ 2026 : ਏਸ਼ੀਅਨ ਚੈਂਪੀਅਨਜ਼ ਟਰਾਫੀ 2026…

ByByPrince KandhariNov 2, 2026

ਸ੍ਰੀ ਬੇਰ ਸਾਹਿਬ ਵਿਖੇ 557ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਤਿਆਰੀਆਂ ਸ਼ੁਰੂ

SGPC ਨੇ ਧਾਰਮਿਕ ਜਥੇਬੰਦੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਕਪੂਰਥਲਾ, 2 ਨਵੰਬਰ 2026 : ਜਗਤ ਗੁਰੂ ਸ੍ਰੀ ਗੁਰੂ ਨਾਨਕ…

ByByPrince KandhariNov 2, 2026

Leave a Reply

Your email address will not be published. Required fields are marked *

Scroll to Top