-ਫਰੀਦਕੋਟ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ, ਵੱਡੀ ਗਿਣਤੀ ਵਿੱਚ ਨੌਜਵਾਨ ਪਾਰਟੀ ਨਾਲ ਜੁੜ ਰਹੇ ਹਨ : ਸੰਨੀ ਬਰਾੜ-ਪੰਜਾਬ ਨੂੰ ਬਚਾਉਣ ਲਈ ਭਾਜਪਾ ਹੀ ਇੱਕੋ-ਇੱਕ ਵਿਕਲਪ : ਡਾ. ਸੰਜੀਵ ਗੋਇਲ
ਫਰੀਦਕੋਟ: 15 ਸਤੰਬਰ (ਕੰਵਲ ਸਰਾਂ) ਸਥਾਨਕ ਆਫੀਸਰ ਕਲੱਬ ਫਰੀਦਕੋਟ ਵਿਖੇ ਭਾਰਤੀ ਜਨਤਾ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ. ਸੰਦੀਪ ਸਿੰਘ ਉਰਫ਼ ਸੰਨੀ ਬਰਾੜ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਫਰੀਦਕੋਟ ਦੀ ਨਵ ਗਠਿਤ ਟੀਮ ਨੂੰ ਨਿਯੁਕਤ ਪੱਤਰ ਤਕਸੀਮ ਕੀਤੇ ਗਏ ਜਾਰੀ ਲਿਸਟ ਮੁਤਾਬਕ ਕੁਲ 68 ਨਾਮ ਦਰਜ ਹਨ ਜਿੰਨਾਂ ਵਿੱਚ ਪ੍ਰਧਾਨ, ਸਰਕਲ ਪ੍ਰਧਾਨ,ਵਾਈਸ ਪ੍ਰਧਾਨ, ਜਰਨਲ ਸਕੱਤਰ,ਸਕੱਤਰ, ਖਜਾਨਚੀ,ਦਫਤਰ ਸਕੱਤਰ,ਦਫਤਰ ਜੁਆਇੰਟ ਸਕੱਤਰ,ਯੁਵਾ ਮੋਰਚਾ,ਮਹਿਲਾ ਮੋਰਚਾ,ਕਿਸਾਨ ਮੋਰਚਾ ਤੋ ਇਲਾਵਾ ਕਾਰਜਕਾਰੀ ਮੈਂਬਰ ਨੂੰ ਲਿਆ ਗਿਆ ਹੈ। ਲਿਸਟ ਅਨੁਸਾਰ ਹਰੇਕ ਵਰਗ ਨੂੰ ਨੁਮਾਇੰਦੀ ਦਿੱਤੀ ਗਈ ਹੈ । ਇਸੇ ਮੀਟਿੰਗ ਦੌਰਾਨ ਨਵੇਂ ਸਮਰਥਕਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਪਾਰਟੀ ਵਿੱਚ ਨਵੇਂ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਵਰਕਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਭਾਜਪਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੂੰ ਜ਼ਿਲ੍ਹਾ ਫਰੀਦਕੋਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਦੋਂ ਤੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕਰਦਿਆਂ ਪਾਰਟੀ ਨਾਲ ਜੁੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਪ੍ਰਤੀ ਅਪਣਾਈ ਗਈ ਸੋਚ ਅਤੇ ਲੋਕ-ਹਿੱਤ ਵਿੱਚ ਬਣਾਈਆਂ ਜਾ ਰਹੀਆਂ ਯੋਜਨਾਵਾਂ ਕਾਰਨ ਲੋਕਾਂ ਦਾ ਭਾਜਪਾ ਪ੍ਰਤੀ ਵਿਸ਼ਵਾਸ ਦਿਨੋਂ-ਦਿਨ ਵਧ ਰਿਹਾ ਹੈ। ਸੰਨੀ ਬਰਾੜ ਨੇ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਤਿੰਨ ਵਿਧਾਨ ਸਭਾ ਹਲਕੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਤਿੰਨਾਂ ਸੀਟਾਂ ’ਤੇ ਭਾਜਪਾ ਦੀ ਜਿੱਤ ਲਈ ਪਾਰਟੀ ਦੇ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਭਾਜਪਾ ਵੱਲੋਂ ਪੰਜਾਬ ਵਿੱਚ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਪੰਜਾਬ ਦੇ 117 ਹਲਕਿਆ ਵਿੱਚ ਜਾਵੇਗੀ। ਇਹ ਨਸ਼ਾ ਮੁਕਤ ਪੰਜਾਬ ਯਾਤਰਾ ਮਿਤੀ 24 ਸਤੰਬਰ ਨੂੰ ਪਿੰਡ ਰਾਮੇਆਣਾ ਤੋਂ ਸ਼ੁਰੂਆਤ ਕੀਤੀ ਜਾਵੇਗੀ, ਜੋ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਫਰੀਦਕੋਟ ਵਿਖੇ ਸ਼ਾਮ ਨੂੰ ਵਿਸ਼ਰਾਮ ਕਰਨ ਉਪਰੰਤ ਮੋਗੇ ਜਿਲਾ ਨੂੰ ਰਵਾਨਾ ਹੋਵੇਗੀ। ਸੰਨੀ ਬਰਾੜ ਨੇ ਇਸ ਲਈ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਫਰੀਦਕੋਟ, ਗੋਲੇਵਾਲਾ ਅਤੇ ਸਾਦਿਕ ਵਿਖੇ ਤਿੰਨ ਵੱਡੀਆਂ ਰੈਲੀਆਂ ਵੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਰੈਲੀਆਂ ਨੂੰ ਸੰਬੋਧਨ ਕਰਨ ਲਈ ਕੇਂਦਰੀ ਮੰਤਰੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ।ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਡਾ. ਸੰਜੀਵ ਗੋਇਲ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਭਾਜਪਾ ਹੀ ਇੱਕੋ-ਇੱਕ ਵਿਕਲਪ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸੱਤਾ ਵਿੱਚ ਆਉਣ ਨਾਲ ਪੰਜਾਬ ਵਿੱਚ ਵਿਕਾਸ ਦੀ ਗਤੀ ਤੇਜ਼ ਹੋਵੇਗੀ ਅਤੇ ਸੂਬਾ ਤਰੱਕੀ ਦੀ ਰਾਹ ’ਤੇ ਅੱਗੇ ਵਧਦਿਆਂ ਖੁਸ਼ਹਾਲ ਬਣੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਲੋਕ ਲਗਾਤਾਰ ਭਾਜਪਾ ਨਾਲ ਜੁੜ ਰਹੇ ਹਨ। ਮੀਟਿੰਗ ਦੌਰਾਨ ਫਰੀਦਕੋਟ ਭਾਜਪਾ ਦੀ ਟੀਮ ਅਤੇ ਨਵ-ਨਿਯੁਕਤ ਮੈਂਬਰਾਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਪਾਰਟੀ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਦਿਖਾਈ ਦਿੱਤਾ। ਇਸ ਮੌਕੇ ਸੁਬੇਗ ਵਰਮਾ ਸਹਿ-ਪ੍ਰਭਾਰੀ ਜ਼ਿਲ੍ਹਾ ਫਰੀਦਕੋਟ, ਭਾਜਪਾ ਦੇ ਸੀਨੀਅਰ ਆਗੂ ਡਾ. ਸੰਜੀਵ ਗੋਇਲ (ਆਈ. ਸਪੈਸ਼ਲਿਸਟ), ਐਡਵੋਕੇਟ ਗੋਲਡੀ ਸਰਕਲ ਪ੍ਰਧਾਨ ਫ਼ਰੀਦਕੋਟ, ਸੁਮੀਤ ਸੁਖੀਜਾ ਸਕੱਤਰ ਫਰੀਦਕੋਟ, ਗਗਨਦੀਪ ਸਿੰਘ ਸੁਖੀਜਾ ਸਾਬਕਾ ਪ੍ਰਧਾਨ ਬੀ.ਜੇ.ਪੀ, ਡਾ. ਚੰਦਰ ਸ਼ੇਖਰ ਸਿਵਲ ਸਰਜਨ (ਸੇਵਾਮੁਕਤ), ਲਾਇਨ ਗੁਰਵਿੰਦਰ ਢੀਂਗੜਾ ਕਾਰਜਕਾਰੀ ਮੈਬਰ, ਸੁਖਦੇਵ ਸ਼ਰਮਾ ਕਾਰਜਕਾਰੀ ਮੈਂਬਰ, ਭੁਪਿੰਦਰ ਪਾਲ ਸਿੰਘ ਪ੍ਰਧਾਨ ਰੋਜ਼ ਇਨਕਲੇਵ ਫਰੀਦਕੋਟ, ਉੱਘੇ ਸਮਾਜ ਸੇਵੀ ਦਰਸ਼ਨ ਲਾਲ ਚੁੱਘ ਕਾਰਜਕਾਰੀ ਮੈਂਬਰ, ਸੰਦੀਪ ਗਰਗ ਸਰਕਲ ਪ੍ਰਧਾਨ ਤੋ ਇਲਾਵਾ ਜਾਰੀ ਲਿਸਟ ਅਨੁਸਾਰ ਪਰਮਜੀਤ ਸਿੰਘ ਪੱਪੂ,ਬਲਤੇਜ ਸਿੰਘ, ਗੁਰਪ੍ਰੀਤ ਸੰਧੂ,ਤਰਸੇਮ ਸਿੰਘ, ਮਨਜੀਤ ਸਿੰਘ ਨਾਗੀ, ਵਨੀਤ ਮਿੱਤਲ, ਅਸ਼ਵਨੀ ਸ਼ਰਮਾਂ,ਗੁਰਸ਼ਰਨ ਸਿੰਘ ਬਰਾੜ,ਅਰਸ਼ਦੀਪ ਸਿੰਘ ਭਲੂਰੀਆ, ਹਰਮੇਲ ਚਹਿਲ, ਲਖਵਿੰਦਰ ਸਿੰਘ ਰੰਧਾਵਾ,ਵਿਕਾਸ ਗੋਇਲ, ਨਾਹਰ ਸਿੰਘ, ਰਣਬੀਰ ਸਿੰਘ, ਭੁਸ਼ਨ ਬਾਂਸਲ,ਗੁਰਲਾਲ ਸਿੰਘ ਸੋਨੀ ਢਿੱਲੋ,ਅਮਰ ਸਿੰਘ ਘੁਗਿਆਣਾ, ਰਾਜਨ ਨਾਰੰਗ,ਮੁਕੇਸ਼ ਕੁਮਾਰ ਗਰਗ, ਹਰਦੀਪ ਸ਼ਰਮਾਂ,ਪਵਨ ਸ਼ਰਮਾਂ,ਲਖਵੀਰ ਸਿੰਘ, ਸੁਨੀਲ ਕੁਮਾਰ, ਡਾ.ਰਮਨਦੀਪ ਸਿੰਘ, ਪ੍ਰਭਇੰਦਰ ਡੋਡ,ਸੰਦੀਪ ਹਾਂਡਾ, ਡਾ.ਰੇਸ਼ਮ ਸਿੰਘ ਬਾਹੀਆ, ਵਿਨੋਦ ਗਰਗ, ਸੁਖਦੇਵ ਸੁੱਖਾ,ਡਾ.ਅਨੀਤਾ ਮਹਿਤਾ,ਜਤਿੰਦਰ ਸਿੰਘ ਮਾਨ,ਰਾਮ ਅਵਤਾਰ ਵਰਮਾ,ਪ੍ਰਦੀਪ ਗੋਇਲ, ਕਮਲਦੀਪ ਕੁਮਾਰ, ਮੋਹਨ ਲਾਲ ,ਧਰਮਵੀਰ ਸ਼ਰਮਾ,ਕੁਲਦੀਪ ਕੌਰ, ਹਰਚਰਨ ਸਿੰਘ ਸੰਧੂ,ਪ੍ਰਕਾਸ਼ ਸਿੰਘ, ਪਾਸਟਰ ਗੁਰਸੇਵਕ ਸਿੱਧੂ,ਜਗਜੀਤ ਸਿੰਘ, ਦਵਿੰਦਰ ਗੋਇਲ, ਡਾ.ਧੀਮਾਨ, ਜਤਿੰਦਰ ਜੈਨ, ਅਸ਼ੋਕ ਮਿੱਤਲ, ਅਜੈ ਸੈਣੀ,ਡਾ.ਪ੍ਰਵੀਨ ਗੁਪਤਾ, ਅੰਜੂ ਬਾਲਾ,ਮਨਵੀਰ ਰੰਗਾ, ਸ਼ਾਮ ਲਾਲ, ਕਰਤਾਰ ਸਿੰਘ ਸਿੱਖਵਾਲਾ,ਭੀਮ ਚੰਦ,ਡਾ.ਬਲਵਿੰਦਰ ਸਿੰਘ,ਸ਼ਤੀਸ਼ ਸੈਣੀ,ਅਨਿਲ ਗੋਇਲ, ਪ੍ਰਦੀਪ ਸਿੰਗਲਾ,ਕਮਲੇਸ਼ ਸ਼ਰਮਾ, ਸੁਖਦੇਵ ਸਿੰਘ,ਮਿਤਰ ਕਪੂਰ ਅਤੇ ਪੱਪੀ ਕੁਮਾਰ ਕੋਟਕਪੂਰਾ ਆਦਿ (ਇਹਨਾਂ ਨੂੰ ਵੱਖ ਵੱਖ ਅਹੁੱਦੇ ਦੇ ਨੇ ਨਿਵਾਜਿਆ ਗਿਆ ਹੈ) ਇਸ ਤੋਂ ਇਲਾਵਾ ਬੀਜੇਪੀ ਦੇ ਸੀਨੀਅਰ ਆਗੂ ਅਤੇ ਐਡਵੋਕੇਟ ਪ੍ਰਦੀਪ ਅਟਵਾਲ ਜਿਲਾਂ ਕਚਿਹਰੀਆਂ ਫਰੀਦਕੋਟ , ਪਾਰਟੀ ਮੈਂਬਰ/ਸਮਰਥਕ ਮੌਜੂਦ ਸਨ।













