• Home
  • Uncategorized
  • International: ਟਾਟਾ ਗਰੁੱਪ ਦੀ ਕੰਪਨੀ ਨੂੰ ਛੱਡਣਾ ਪਵੇਗਾ ਇਹ ਦੇਸ਼ ! ਰਾਸ਼ਟਰਪਤੀ ਨੇ ਕੰਮਕਾਜ ਬੰਦ ਕਰਨ ਦੇ ਦਿੱਤੇ ਹੁਕਮ

International: ਟਾਟਾ ਗਰੁੱਪ ਦੀ ਕੰਪਨੀ ਨੂੰ ਛੱਡਣਾ ਪਵੇਗਾ ਇਹ ਦੇਸ਼ ! ਰਾਸ਼ਟਰਪਤੀ ਨੇ ਕੰਮਕਾਜ ਬੰਦ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ, 4 ਸਤੰਬਰ: ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੁਟੋ ਨੇ ਟਾਟਾ ਗਰੁੱਪ ਦੀ ਕੰਪਨੀ ਟਾਟਾ ਕੈਮੀਕਲਜ਼ ਮਗਾਡੀ ਨੂੰ ਦੇਸ਼ ਛੱਡਣ ਦੇ ਹੁਕਮ ਦੇਣ ਦੀ ਗੱਲ ਕਹੀ ਹੈ। ਰਾਸ਼ਟਰਪਤੀ ਨੇ ਦੋਸ਼ ਲਗਾਇਆ ਕਿ ਕੰਪਨੀ ਨੇ ਲੇਕ ਮਗਾਡੀ ਖੇਤਰ ਵਿੱਚ ਇੱਕ ਸਦੀ ਤੋਂ ਵੱਧ ਸਮੇਂ ਤੱਕ ਕਾਰੋਬਾਰ ਕਰਨ ਦੇ ਬਾਵਜੂਦ ਸਥਾਨਕ ਪੱਧਰ ’ਤੇ ਲੋੜੀਂਦਾ ਨਿਵੇਸ਼ ਨਹੀਂ ਕੀਤਾ। ਇਹ ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ 28 ਜੁਲਾਈ ਨੂੰ ਟਾਟਾ ਕੈਮੀਕਲਜ਼ ਮਗਾਡੀ ਦੇ ਮਾਈਨਿੰਗ ਆਪਰੇਸ਼ਨ ਨੂੰ ਕਥਿਤ ਤੌਰ ’ਤੇ ਮਾਈਨਿੰਗ ਕਾਨੂੰਨਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ।ਰਾਸ਼ਟਰਪਤੀ ਰੁਟੋ ਨੇ ਕੀਨੀਆ ਦੀ ਨੀਤੀ ਕੀਤੀ ਸਪੱਸ਼ਟਰਾਸ਼ਟਰਪਤੀ ਰੁਟੋ ਨੇ ਕੰਪਨੀ ਦੇ ਕੰਮਕਾਜ ਨੂੰ ਲੈ ਕੇ ਸਖ਼ਤ ਰੁਖ਼ ਅਪਣਾਉਂਦਿਆਂ ਸਵਾਲ ਕੀਤਾ ਕਿ ਕੀਨੀਆ ਕਿਸੇ ਹੋਰ ਦੇਸ਼ ਜਾਂ ਵਿਦੇਸ਼ੀ ਕੰਪਨੀਆਂ ਦਾ ਗੁਲਾਮ ਨਹੀਂ ਹੈ। ਉਨ੍ਹਾਂ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਸਰਕਾਰ ਹੁਣ ਵਿਦੇਸ਼ੀ ਕੰਪਨੀਆਂ ਤੋਂ ਦੇਸ਼ ਦੇ ਸਥਾਨਕ ਵਿਕਾਸ ਵਿੱਚ ਵੱਡਾ ਯੋਗਦਾਨ ਚਾਹੁੰਦੀ ਹੈ। ਰੁਟੋ ਨੇ ਕਾਜ਼ਿਆਡੋ ਖੇਤਰ ਵਿੱਚ ਕੰਪਨੀ ਦੀ ਭੂਮਿਕਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਟਾਟਾ ਕੰਪਨੀ ਕੋਲ ਕਰੀਬ 100 ਸਾਲ ਦਾ ਕਰਾਰ ਸੀ, ਪਰ ਇਸ ਦੇ ਬਾਵਜੂਦ ਖੇਤਰ ਵਿੱਚ ਲੋੜੀਂਦਾ ਨਿਰਮਾਣ ਜਾਂ ਵਿਕਾਸ ਨਹੀਂ ਕੀਤਾ ਗਿਆ।

ਦੋ ਨਵੀਆਂ ਕੰਪਨੀਆਂ ਲਿਆਉਣ ਦੀ ਤਿਆਰੀਕੀਨੀਆ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਹੁਣ ਇਸ ਖੇਤਰ ਵਿੱਚ ਦੋ ਨਵੀਆਂ ਕੰਪਨੀਆਂ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਰਾਹੀਂ ਸਥਾਨਕ ਪੱਧਰ ’ਤੇ ਨਿਵੇਸ਼ ਵਧਾਉਣ, ਉਤਪਾਦਨ ਅਤੇ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਰੁਟੋ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਕੰਪਨੀ ਕਾਜ਼ਿਆਡੋ ਵਿੱਚ ਵੱਡੀ ਗਲਾਸ ਨਿਰਮਾਣ ਫੈਕਟਰੀ ਸਥਾਪਿਤ ਕਰੇਗੀ, ਜਦਕਿ ਦੂਜੀ ਕੰਪਨੀ ਇਸੇ ਖੇਤਰ ਵਿੱਚ ਕੈਮਿਕਲਜ਼ ਦਾ ਉਤਪਾਦਨ ਕਰੇਗੀ।ਕੀਨੀਆ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਨਿਵੇਸ਼ ਨਾਲ ਖੇਤਰ ਵਿੱਚ ਉਦਯੋਗਿਕ ਗਤੀਵਿਧੀਆਂ ਵਧਣਗੀਆਂ ਅਤੇ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।

Releated Posts

ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਮਾਨਸਾ, 2 ਨਵੰਬਰ 2026 : ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ…

ByByPrince KandhariNov 2, 2026

ਬ੍ਰਿਟੇਨ ਦੀਆਂ ਸਖ਼ਤ ਵੀਜ਼ਾ ਨੀਤੀਆਂ ਕਾਰਨ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ; ਯੂਨੀਵਰਸਿਟੀਆਂ ਨੂੰ ਆਰਥਿਕ ਨੁਕਸਾਨ ਦਾ ਖ਼ਦਸ਼ਾ।

ਬ੍ਰਿਟੇਨ ਦੀਆਂ ਸਖ਼ਤ ਵੀਜ਼ਾ ਨੀਤੀਆਂ ਕਾਰਨ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ; ਯੂਨੀਵਰਸਿਟੀਆਂ ਨੂੰ ਆਰਥਿਕ ਨੁਕਸਾਨ ਦਾ ਖ਼ਦਸ਼ਾ 82,523…

ByByPrince KandhariNov 2, 2026

ਪਤਨੀ ਦੀ ਰਾਸ਼ੀਫਲ ਅਨੁਸਾਰ ਚੁਣੋ ਕਰਵਾਚੌਥ ਦਾ ਤੋਹਫ਼ਾ, ਵਿਆਹੁਤਾ ਰਿਸ਼ਤਾ ਬਣੇਗਾ ਜ਼ਿੰਦਗੀ ਭਰ ਲਈ ਵਧੀਆ।

ਨਵੀਂ ਦਿੱਲੀ। ਕਰਵਾਚੌਥ ਹਿੰਦੂ ਪਰੰਪਰਾ ਦੇ ਸਭ ਤੋਂ ਪਵਿੱਤਰ ਅਤੇ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਖ਼ਾਸ ਮੌਕਾ…

ByByPrince KandhariOct 28, 2026

ਪ੍ਰਧਾਨ ਮੰਤਰੀ ਮੋਦੀ ਨੇ ਮਹਾਰਿਸ਼ੀ ਵਾਲਮੀਕਿ ਜਯੰਤੀ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ, 26 ਅਕਤੂਬਰ :– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ਦੇ ਮੌਕੇ ‘ਤੇ…

ByByPrince KandhariOct 26, 2026
2 Comments Text
  • Adam4281 says:
    Your comment is awaiting moderation. This is a preview; your comment will be visible after it has been approved.
    https://addlinks.pro/ZHQHA
  • Maureen1112 says:
    Your comment is awaiting moderation. This is a preview; your comment will be visible after it has been approved.
    https://addlinks.pro/pJype
  • Leave a Reply

    Your email address will not be published. Required fields are marked *

    Scroll to Top