ਨਵੀ ਦਿੱਲੀ, 20 ਅਗਸਤ 2026: ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (SBI) ਦੇ ਕਰੋੜਾਂ ਗਾਹਕਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਖਬਰ ਹੈ। ਬੈਂਕ ਨੇ ਗਾਹਕਾਂ ਲਈ ਨਕਦ ਨਿਕਾਸੀ ਦੇ ਨਿਯਮਾਂ ਅਤੇ ਚਾਰਜਾਂ ਵਿੱਚ ਵੱਡਾ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਇਹ ਨਵਾਂ ਬਦਲਾਅ ਖਾਸ ਤੌਰ ‘ਤੇ ਬੈਂਕ ਦੇ ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ (BSBD) ਖਾਤਾਧਾਰਕਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ। ਜੇਕਰ ਤੁਸੀਂ ਵੀ ਇਸ ਸ਼੍ਰੇਣੀ ਦੇ ਖਾਤਾਧਾਰਕ ਹੋ ਅਤੇ ਬੈਂਕ ਸ਼ਾਖਾ ਵਿੱਚ ਜਾ ਕੇ ਲੈਣ-ਦੇਣ ਕਰਦੇ ਹੋ, ਤਾਂ ਸਮਾਂ ਰਹਿੰਦੇ ਇਸ ਨਵੇਂ ਨਿਯਮ ਨੂੰ ਸਮਝ ਲੈਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਜੋ ਵਾਧੂ ਚਾਰਜਾਂ ਤੋਂ ਬਚਿਆ ਜਾ ਸਕੇ।1 ਅਕਤੂਬਰ 2026 ਤੋਂ BSBD ਖਾਤਿਆਂ ‘ਤੇ ਹਰ ਮਹੀਨੇ ਪਹਿਲੀਆਂ 4 ਕੈਸ਼ ਟ੍ਰਾਂਜ਼ੈਕਸ਼ਨਾਂ ਫ੍ਰੀ ਰਹਿਣਗੀਆਂ, ਪਰ ਇਸ ਤੋਂ ਬਾਅਦ ਦੀ ਹਰੇਕ ਟ੍ਰਾਂਜ਼ੈਕਸ਼ਨ ‘ਤੇ 15 ਰੁਪਏ ਅਤੇ ਲਾਗੂ GST ਦੇਣਾ ਪਵੇਗਾ। ਇਹ ਨਿਯਮ ਸਿਰਫ਼ ਬੈਂਕ ਬ੍ਰਾਂਚ ਤੋਂ ਕੀਤੀ ਗਈ ਟ੍ਰਾਂਜ਼ੈਕਸ਼ਨ ‘ਤੇ ਹੀ ਨਹੀਂ, ਸਗੋਂ ਏ.ਟੀ.ਐੱਮ. (ATM) ਅਤੇ ਕੁਝ ਹੋਰ ਮਾਧਿਅਮਾਂ ਤੋਂ ਕੀਤੀ ਗਈ ਕੈਸ਼ ਟ੍ਰਾਂਜ਼ੈਕਸ਼ਨ ‘ਤੇ ਵੀ ਲਾਗੂ ਹੋਵੇਗਾ।ਫਿਲਹਾਲ ਜੇਕਰ ਤੁਸੀਂ ਐੱਸ.ਬੀ.ਆਈ. ਦੇ ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ (BSBD) ਅਕਾਊਂਟ ਤੋਂ ਕੈਸ਼ ਟ੍ਰਾਂਜ਼ੈਕਸ਼ਨ ਕਰਦੇ ਹੋ, ਤਾਂ ਪਹਿਲੀਆਂ 4 ਕੈਸ਼ ਟ੍ਰਾਂਜ਼ੈਕਸ਼ਨਾਂ ਫ੍ਰੀ ਹਨ। ਇਹਨਾਂ 4 ਫ੍ਰੀ ਟ੍ਰਾਂਜ਼ੈਕਸ਼ਨਾਂ ਵਿੱਚ SBI ਜਾਂ ਹੋਰ ਬੈਂਕਾਂ ਦੇ ਏ.ਟੀ.ਐੱਮ., ਬੈਂਕ ਬ੍ਰਾਂਚ ਅਤੇ AEPS (ਆਧਾਰ ਇਨੇਬਲਡ ਪੇਮੈਂਟ ਸਿਸਟਮ) ਰਾਹੀਂ ਕੀਤੀਆਂ ਗਈਆਂ ਕੈਸ਼ ਟ੍ਰਾਂਜ਼ੈਕਸ਼ਨਾਂ ਸ਼ਾਮਲ ਹੁੰਦੀਆਂ ਹਨ।
SBI ਨੇ ਗਾਹਕਾਂ ਨੂੰ ਦਿੱਤਾ ਝਟਕਾ! 4 ਤੋਂ ਵੱਧ ਵਾਰ ਨਕਦ ਲੈਣ-ਦੇਣ ‘ਤੇ ਦੇਣਾ ਪਵੇਗਾ ਵਾਧੂ ਚਾਰਜ
Releated Posts
ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ
ਮਾਨਸਾ, 2 ਨਵੰਬਰ 2026 : ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ…
ਬ੍ਰਿਟੇਨ ਦੀਆਂ ਸਖ਼ਤ ਵੀਜ਼ਾ ਨੀਤੀਆਂ ਕਾਰਨ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ; ਯੂਨੀਵਰਸਿਟੀਆਂ ਨੂੰ ਆਰਥਿਕ ਨੁਕਸਾਨ ਦਾ ਖ਼ਦਸ਼ਾ।
ਬ੍ਰਿਟੇਨ ਦੀਆਂ ਸਖ਼ਤ ਵੀਜ਼ਾ ਨੀਤੀਆਂ ਕਾਰਨ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ; ਯੂਨੀਵਰਸਿਟੀਆਂ ਨੂੰ ਆਰਥਿਕ ਨੁਕਸਾਨ ਦਾ ਖ਼ਦਸ਼ਾ 82,523…
ਪਤਨੀ ਦੀ ਰਾਸ਼ੀਫਲ ਅਨੁਸਾਰ ਚੁਣੋ ਕਰਵਾਚੌਥ ਦਾ ਤੋਹਫ਼ਾ, ਵਿਆਹੁਤਾ ਰਿਸ਼ਤਾ ਬਣੇਗਾ ਜ਼ਿੰਦਗੀ ਭਰ ਲਈ ਵਧੀਆ।
ਨਵੀਂ ਦਿੱਲੀ। ਕਰਵਾਚੌਥ ਹਿੰਦੂ ਪਰੰਪਰਾ ਦੇ ਸਭ ਤੋਂ ਪਵਿੱਤਰ ਅਤੇ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਖ਼ਾਸ ਮੌਕਾ…
ਪ੍ਰਧਾਨ ਮੰਤਰੀ ਮੋਦੀ ਨੇ ਮਹਾਰਿਸ਼ੀ ਵਾਲਮੀਕਿ ਜਯੰਤੀ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਨਵੀਂ ਦਿੱਲੀ, 26 ਅਕਤੂਬਰ :– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ਦੇ ਮੌਕੇ ‘ਤੇ…












