ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦੀ ਬੋਰਡ ਦਾ ਗਠਨ
ਚੰਡੀਗੜ੍ਹ , 6 ਅਗਸਤ : “ਅਕਾਲੀ ਦਲ ਵਾਰਿਸ ਪੰਜਾਬ ਦੇ” ਨੇ ਪਾਰਟੀ ਦੀ ਸੰਗਠਨਾਤਮਕ ਮਜਬੂਤੀ, ਵਿਸਥਾਰ ਅਤੇ ਯੋਗ, ਮਿਹਨਤੀ ਤੇ ਅਨੁਸ਼ਾਸਿਤ ਸੇਵਾਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪਣ ਦੇ ਉਦੇਸ਼ ਨਾਲ ਹਲਕਾ ਇੰਚਾਰਜਾਂ ਦੀ ਨਿਯੁਕਤੀ ਕਰਨ ਲਈ ਸੰਸਦੀ ਬੋਰਡ ਦਾ ਗਠਨ ਕੀਤਾ ਹੈ।
ਪਾਰਟੀ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਪਾਰਲੀਮੈਂਟ ਬੋਰਡ ਵੱਖ-ਵੱਖ ਹਲਕਿਆਂ ਵਿੱਚੋਂ ਪ੍ਰਾਪਤ ਸਿਫਾਰਸ਼ਾਂ, ਸੇਵਾਦਾਰਾਂ ਦੀ ਕਾਰਗੁਜ਼ਾਰੀ, ਸਮਰਪਣ, ਲੋਕ ਸੇਵਾ ਅਤੇ ਪਾਰਟੀ ਪ੍ਰਤੀ ਵਫਾਦਾਰੀ ਦਾ ਨਿਰਪੱਖ ਮੁਲਾਂਕਣ ਕਰਕੇ ਯੋਗ ਉਮੀਦਵਾਰਾਂ ਦੇ ਨਾਮ ਪਾਰਟੀ ਦੀ ਉੱਚ ਲੀਡਰਸ਼ਿਪ ਨੂੰ ਪ੍ਰਵਾਨਗੀ ਲਈ ਭੇਜੇਗਾ।ਪਾਰਟੀ ਦੀ ਪ੍ਰਵਾਨਗੀ ਉਪਰੰਤ, ਸੰਬੰਧਿਤ ਹਲਕਿਆਂ ਦੇ ਇੰਚਾਰਜਾਂ ਦੀ ਨਿਯੁਕਤੀ ਸਬੰਧੀ ਵੱਖਰੇ ਆਦੇਸ਼ ਜਾਰੀ ਕੀਤੇ ਜਾਣਗੇ।ਪਾਰਲੀਮੈਂਟ ਬੋਰਡ ਦੇ ਮੈਂਬਰ ਹੇਠ ਲਿਖੇ ਅਨੁਸਾਰ ਹਨ:-1. ਕਾਬਲ ਸਿੰਘ – ਕੋਆਰਡੀਨੇਟਰ2. ਸੁਖਵਿੰਦਰ ਸਿੰਘ ਅਗਵਾਨ – ਮੈਂਬਰ3. ਬਾਬੂ ਸਿੰਘ – ਮੈਂਬਰ4. ਸੁਖਪ੍ਰੀਤ ਸਿੰਘ ਉਦੋਕੇ – ਮੈਂਬਰ5. ਪ੍ਰਗਟ ਸਿੰਘ – ਮੈਂਬਰ













