• Home
  • Uncategorized
  • ਜ਼ਿਲ੍ਹੇ ਨੂੰ ਟੀ.ਬੀ. ਮੁਕਤ ਕਰਨ ਲਈ ਵੱਡੀ ਪਹਿਲ ਕਦਮੀ, ਡਿਪਟੀ ਕਮਿਸ਼ਨਰ ਵੱਲੋਂ ਵੱਖ^ਵੱਖ ਸਟੇਕ ਹੋਲਡਰਾਂ ਨੂੰ ਸੋਂਪੀ ਗਈ ਜਿੰਮੇਵਾਰੀ
Image

ਜ਼ਿਲ੍ਹੇ ਨੂੰ ਟੀ.ਬੀ. ਮੁਕਤ ਕਰਨ ਲਈ ਵੱਡੀ ਪਹਿਲ ਕਦਮੀ, ਡਿਪਟੀ ਕਮਿਸ਼ਨਰ ਵੱਲੋਂ ਵੱਖ^ਵੱਖ ਸਟੇਕ ਹੋਲਡਰਾਂ ਨੂੰ ਸੋਂਪੀ ਗਈ ਜਿੰਮੇਵਾਰੀ

ਜ਼ਿਲ੍ਹੇ ਨੂੰ ਟੀ.ਬੀ. ਮੁਕਤ ਕਰਨ ਲਈ ਵੱਡੀ ਪਹਿਲ ਕਦਮੀਡਿਪਟੀ ਕਮਿਸ਼ਨਰ ਵੱਲੋਂ ਵੱਖ^ਵੱਖ ਸਟੇਕ ਹੋਲਡਰਾਂ ਨੂੰ ਸੋਂਪੀ ਗਈ ਜਿੰਮੇਵਾਰੀ

ਫਰੀਦਕੋਟ, 28 ਅਪ੍ਰੈਲ ( ਪਰਵਿੰਦਰ ਸਿੰਘ ਕੰਧਾਰੀ) ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਟੀ.ਬੀ. ਦੇ ਖਾਤਮੇ ਲਈ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜਨਰਲ ਮੈਨੇਜਰ ਇੰਡਸਟ੍ਰੀਜ, ਫੈਕਟਰੀ ਐਸੋਸੀਏਸ਼ਨ, ਅਗਰਵਾਲ ਸੇਵਾ ਸਮਿਤੀ, ਮਾਰਡਰਨ ਮਾਰਬਲਜ ਕੋਟਕਪੂਰਾ, ਜੀ.ਐਮ. ਕਲੱਬ ਅਤੇ ਹੋਰ ਵੱਖ^ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

 ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਵੱਲੋਂ ਟੀ.ਬੀ. ਦੇ ਖਾਤਮੇ ਲਈ ਸਾਂਝੀ ਭੂਮਿਕਾ ਤੇ ਜ਼ੋਰ ਦਿੰਦਿਆਂ ਸਾਰੇ ਸਟੇਕਹੋਲਡਰਾਂ ਨੂੰ ਵੱਧ ਤੋਂ ਵੱਧ ਟੀ.ਬੀ.ਦੇ ਮਰੀਜ਼ਾਂ ਨੂੰ ਅਪਣਾਉਣ ਅਤੇ ਪੋਸ਼ਟਿਕ ਆਹਾਰ ਮੁਹੱਇਆ ਕਰਵਾਉਣ ਲਈ ਕਿਹਾ ਗਿਆ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਟੀ.ਬੀ.ਦੇ ਮਰੀਜ਼ਾਂ ਨੂੰ ਸਾਰੇ ਹਿੱਸੇਦਾਰਾਂ ਵਿੱਚ ਬਰਾਬਰ ਵੰਡਿਆ ਜਾਵੇਗਾ, ਤਾਂ ਜੋ ਹਰ ਸੰਸਥਾ ਵੱਲੋਂ ਉਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਅਤੇ ਨਿਗਰਾਨੀ ਕੀਤੀ ਜਾ ਸਕੇ। ਹਰੇਕ ਸੰਸਥਾ ਨੇ ਅਪਣੇ ਹਿੱਸੇ ਦੇ ਮਰੀਜਾਂ ਦੀ ਸਹਾਇਤਾ ਕਰਨ ਅਤੇ ਆਪਣੇ ਜਿਲ੍ਹੇ ਫਰੀਦਕੋਟ ਨੂੰ ਟੀ.ਬੀ.ਮੁਕਤ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਜ਼ਿਲ੍ਹਾ ਟੀ.ਬੀ.ਅਫ਼ਸਰ ਡਾ. ਲੀਨਾ ਚੋਪੜਾ ਭੱਲਾ ਵੱਲੋਂ ਟੀ.ਬੀ. ਦੇ ਲੱਛਣ, ਇਸਦੇ ਬੁਰੇ ਪ੍ਰਭਾਵ ਦੱਸਦੇ ਹੋਏ ਇਸ ਤੋਂ ਬਚਾਅ, ਇਸ ਦਾ ਇਲਾਜ, ਇਸ ਦੇ ਸਰਕਾਰੀ ਸੰਸਥਾਵਾਂ ਵਿਖੇ ਹੋਣ ਵਾਲੇ ਵੱਖ^ਵੱਖ ਟੈਸਟਾਂ ਬਾਰੇ ਦੱਸਿਆ। ਉਨ੍ਹਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਿਸ਼ੇਸ਼ ਪਹਿਲ ਕਦਮੀਆਂ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਸੁਵਿਧਾਵਾਂ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ।

ਜ਼ਿਲ੍ਹਾ ਟੀ.ਬੀ.ਅਫ਼ਸਰ ਫਰੀਦਕੋਟ ਨੇ ਦੱਸਿਆ ਕਿ ਐਨ.ਜੀ.ਓ., ਡੀ.ਆਈ.ਸੀ. ਫਰੀਦਕੋਟ ਅਤੇ ਹੋਰ ਸਮਾਜਿਕ ਅਤੇ ਉਦਯੋਗਿਕ ਸੰਸਥਾਵਾਂ ਟੀ.ਬੀ. ਮਰੀਜ਼ਾਂ ਦੀ ਸਹਾਇਤਾ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਇਸ ਵਿੱਚ ਪੋਸ਼ਣ ਸਹਾਇਤਾ, ਇਲਾਜ ਦੀ ਨਿਰੰਤਰਤਾ ਅਤੇ ਨਯਿਮਤ ਫਾਲੋਅੱਪ ਸ਼ਾਮਿਲ ਹਨ। ਇਸ ਮੌਕੇ ਤੇ ਸਟੇਟ ਪ੍ਰੋਗਰਾਮ ਅਫ਼ਸਰ (ਨਿਕਸ਼ੇ ਮਿਤਰਾ) ਡਾ. ਜਸਕੀਰਤ ਸਿੰਘ ਵੱਲੋਂ ਵੀ ਨਿਕਸੇ਼ ਮਿਤਰਾ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।

ਇਸ ਮੌਕੇ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਫਰੀਦਕੋਟ ਡਾ. ਮਨਦੀਪ ਕੌਰ, ਡਾ. ਹਰਮੀਤ ਸਿੰਘ ਐਮ. ਓ. ਟੀ. ਬੀ., ਡਾ. ਮਲਕੀਤ ਸਿੰਘ ਟੀ.ਬੀ.ਸਪੈਸ਼ਲਿਸ਼ਟ, ਸ੍ਰੀ ਗੁਲਸ਼ਨ ਕੁਮਾਰ ਐਸ.ਟੀ.ਐਸ. ਸ੍ਰੀ ਰੋਸ਼ਨ ਸਿੰਘ ਸ.ਸ. ਵੀ ਮੌਜੂਦ ਸਨ

Releated Posts

ਸਰਕਾਰ ਨੇ ਪੈਟਰੋਲ- ਡੀਜ਼ਲ ਅਤੇ ATF ‘ਤੇ ਘਟਾਈ ਨਿਰਯਾਤ ਡਿਊਟੀ ; ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਨਵੀ ਦਿੱਲੀ, 1 ਜੂਨ : ਵਿਸ਼ਵਵਿਆਪੀ ਊਰਜਾ ਸੰਕਟ ਅਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਉਥਲ-ਪੁਥਲ ਦੇ ਵਿਚਕਾਰ, ਕੇਂਦਰ…

ByByPrince KandhariJun 1, 2026

ਕੇ ਵੀ ਕੇ ਫਰੀਦਕੋਟ ਵੱਲੋਂ ਖਾਦਾਂ ਦੀ ਸੰਤੁਲਤਿ ਵਰਤੋਂ ਬਾਰੇ ਇਨਪੁਟ ਡੀਲਰਾਂ ਲਈ ਸਿਖਲਾਈ ਕੋਰਸ ਦਾ ਆਯੋਜਨ

ਕੇ ਵੀ ਕੇ ਫਰੀਦਕੋਟ ਵੱਲੋਂ ਖਾਦਾਂ ਦੀ ਸੰਤੁਲਤਿ ਵਰਤੋਂ ਬਾਰੇ ਇਨਪੁਟ ਡੀਲਰਾਂ ਲਈ ਸਿਖਲਾਈ ਕੋਰਸ ਦਾ ਆਯੋਜਨ ਫਰੀਦਕੋਟ…

ByByPrince KandhariMay 25, 2026

Australia Breaking: ਪੰਜਾਬੀਆਂ ਨੂੰ ਟਾਰਗੇਟ ਕਰਨ ਵਾਲਾ ਸੰਗਠਨ ਆਸਟ੍ਰੇਲੀਆ ਸਰਕਾਰ ਨੇ ਕੀਤਾ ਬੈਨ

ਚੰਡੀਗੜ੍ਹ, 17 ਮਈ – ਆਸਟ੍ਰੇਲੀਆ ਦੀ ਸਰਕਾਰ ਨੇ ਨੈਸ਼ਨਲ ਸੋਸ਼ਲਿਸਟ ਨੈੱਟਵਰਕ (NSN), ਇੱਕ ਨਵ-ਨਾਜ਼ੀ ਸੰਗਠਨ ਨੂੰ ਬੈਨ ਕਰ…

ByByPrince KandhariMay 17, 2026

Bank Holiday : ਮਈ ਮਹੀਨੇ ਕਿੰਨੇ ਦਿਨ ਬੈਂਕ ਰਹਿਣਗੇ ਬੰਦ? ਦੇਖੋ ਪੂਰੀ ਸੂਚੀ

ਚੰਡੀਗੜ੍ਹ, 30 ਅਪ੍ਰੈਲ 2026 : ਮਈ ਮਹੀਨੇ ਜੇਕਰ ਤੁਸੀਂ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਕਰਨ ਬਾਰੇ ਸੋਚ…

ByByPrince KandhariMay 1, 2026

Leave a Reply

Your email address will not be published. Required fields are marked *

Scroll to Top