• Home
  • Uncategorized
  • ਅਰਵਿੰਦ ਕੇਜਰੀਵਾਲ ਨੂੰ ਮਿਲਿਆ ਨਵਾਂ ਸਰਕਾਰੀ ਬੰਗਲਾ, ਪਰਿਵਾਰ ਸਮੇਤ 95 ਲੋਧੀ ਐਸਟੇਟ ਵਿੱਚ ਹੋਏ ਸ਼ਿਫਟ

ਅਰਵਿੰਦ ਕੇਜਰੀਵਾਲ ਨੂੰ ਮਿਲਿਆ ਨਵਾਂ ਸਰਕਾਰੀ ਬੰਗਲਾ, ਪਰਿਵਾਰ ਸਮੇਤ 95 ਲੋਧੀ ਐਸਟੇਟ ਵਿੱਚ ਹੋਏ ਸ਼ਿਫਟ

ਅਰਵਿੰਦ ਕੇਜਰੀਵਾਲ ਨੂੰ ਮਿਲਿਆ ਨਵਾਂ ਸਰਕਾਰੀ ਬੰਗਲਾ, ਪਰਿਵਾਰ ਸਮੇਤ 95 ਲੋਧੀ ਐਸਟੇਟ ਵਿੱਚ ਹੋਏ ਸ਼ਿਫਟ

ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਬੇਹੱਦ ਸੁਰੱਖਿਅਤ ਅਤੇ VVIP ਇਲਾਕੇ ਵਿੱਚ ਨਵਾਂ ਬੰਗਲਾ ਅਲਾਟ ਹੋ ਗਿਆ ਹੈ। ਪਾਰਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਆਪ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਵੱਲੋਂ ਅਲਾਟ ਕੀਤੇ ਗਏ 95 ਲੋਧੀ ਐਸਟੇਟ ਸਥਿਤ ‘ਟਾਈਪ-7’ ਸਰਕਾਰੀ ਬੰਗਲੇ ਵਿੱਚ ਸ਼ਿਫਟ ਹੋ ਗਏ ਹਨ।

ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਬੇਹੱਦ ਸੁਰੱਖਿਅਤ ਅਤੇ VVIP ਇਲਾਕੇ ਵਿੱਚ ਨਵਾਂ ਬੰਗਲਾ ਅਲਾਟ ਹੋ ਗਿਆ ਹੈ। ਪਾਰਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਆਪ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਵੱਲੋਂ ਅਲਾਟ ਕੀਤੇ ਗਏ 95 ਲੋਧੀ ਐਸਟੇਟ ਸਥਿਤ ‘ਟਾਈਪ-7’ ਸਰਕਾਰੀ ਬੰਗਲੇ ਵਿੱਚ ਸ਼ਿਫਟ ਹੋ ਗਏ ਹਨ। ਕੇਜਰੀਵਾਲ ਨੇ ਖ਼ੁਦ ਸੋਸ਼ਲ ਮੀਡੀਆ ਪਲੇਟਫਾਰਮ ‘X”ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਦਾਲਤੀ ਨਿਰਦੇਸ਼ਾਂ ਤੋਂ ਬਾਅਦ, ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਪਾਰਟੀ ਦੇ ਕੌਮੀ ਕਨਵੀਨਰ ਵਜੋਂ ਇਹ ਬੰਗਲਾ ਅਲਾਟ ਕੀਤਾ ਹੈ।ਕੇਜਰੀਵਾਲ ਨੇ ਆਪਣੇ ਸੰਦੇਸ਼ ਵਿੱਚ ਕਿਹਾ, ਪਿਛਲੇ ਕੁਝ ਦਿਨਾਂ ਵਿੱਚ ਕੇਂਦਰ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਵਜੋਂ ਮੇਰੀ ਸਥਿਤੀ ਨੂੰ ਦੇਖਦੇ ਹੋਏ, ਅਦਾਲਤ ਦੇ ਹੁਕਮਾਂ ‘ਤੇ ਮੈਨੂੰ ਇੱਕ ਘਰ ਅਲਾਟ ਕੀਤਾ ਸੀ। ਹੁਣ ਮੈਂ ਆਪਣੇ ਪਰਿਵਾਰ ਸਮੇਤ ਉਸ ਘਰ ਵਿੱਚ ਸ਼ਿਫਟ ਹੋ ਗਿਆ ਹਾਂ। ਦੱਸਣਯੋਗ ਹੈ ਕਿ ਟਾਈਪ-7 ਬੰਗਲੇ ਦੀ ਅਲਾਟਮੈਂਟ ਪਿਛਲੇ ਸਾਲ ਅਕਤੂਬਰ ਵਿੱਚ ਕੀਤੀ ਗਈ ਸੀ, ਜਿਸ ਤੋਂ ਬਾਅਦ ਪਾਰਟੀ ਨੇ ਪੁਸ਼ਟੀ ਕੀਤੀ ਸੀ ਕਿ ਕੇਜਰੀਵਾਲ 95 ਲੋਧੀ ਐਸਟੇਟ ਵਾਲੇ ਘਰ ਵਿੱਚ ਰਹਿਣਗੇ। ਪਾਰਟੀ ਨੇ ਉਸ ਸਮੇਂ ਇਹ ਵੀ ਸਪੱਸ਼ਟ ਕੀਤਾ ਸੀ ਕਿ ਇਹ ਅਲਾਟਮੈਂਟ ਦਿੱਲੀ ਹਾਈ ਕੋਰਟ ਵੱਲੋਂ ਇਸ ਮੁੱਦੇ ‘ਤੇ ਕੇਂਦਰ ਦੀ ਖਿਚਾਈ ਕੀਤੇ ਜਾਣ ਤੋਂ ਬਾਅਦ ਸੰਭਵ ਹੋਈ ਹੈ।

ਅਸ਼ੋਕ ਮਿੱਤਲ ਦੇ ਘਰ ਰਹਿ ਰਹੇ ਸਨ ਕੇਜਰੀਵਾਲਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਸਿਵਲ ਲਾਈਨਜ਼ ਸਥਿਤ ‘6 ਫਲੈਗ ਸਟਾਫ ਰੋਡ’ ‘ਤੇ ਰਹਿ ਰਹੇ ਸਨ। ਸਤੰਬਰ 2024 ਵਿੱਚ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ, ਉਹ ਆਪ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਅਲਾਟ ਕੀਤੇ ਗਏ ਸਰਕਾਰੀ ਬੰਗਲੇ ਵਿੱਚ ਰਹਿਣ ਚਲੇ ਗਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਦਿਨ ਕੇਜਰੀਵਾਲ 95 ਲੋਧੀ ਐਸਟੇਟ ਵਾਲੇ ਨਵੇਂ ਸਰਕਾਰੀ ਬੰਗਲੇ ਵਿੱਚ ਸ਼ਿਫਟ ਹੋਏ, ਉਸੇ ਦਿਨ ਅਸ਼ੋਕ ਮਿੱਤਲ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ (BJP) ਦਾ ਪੱਲਾ ਫੜ ਲਿਆ ਹੈ।

ਰਾਘਵ ਚੱਢਾ ਤੇ ਅਸ਼ੋਕ ਮਿੱਤਲ ਨੇ ਪਾਰਟੀ ਨੂੰ ਦਿੱਤਾ ਵੱਡਾ ਝਟਕਾਕੇਜਰੀਵਾਲ ਦੇ ਬੇਹੱਦ ਕਰੀਬੀ ਮੰਨੇ ਜਾਣ ਵਾਲੇ ਰਾਘਵ ਚੱਢਾ ਅਤੇ ਅਸ਼ੋਕ ਮਿੱਤਲ ਨੇ ਸ਼ੁੱਕਰਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਕੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨਾਲ ਕੀਤੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਰਾਘਵ ਚੱਢਾ ਨੇ ਕਿਹਾ, “ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਰਾਜ ਸਭਾ ਵਿੱਚ ਆਪ ਦੇ 2/3 ਮੈਂਬਰ, ਸੰਵਿਧਾਨਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਾਂ।” ਇਸ ਕਦਮ ਨੂੰ ਆਮ ਆਦਮੀ ਪਾਰਟੀ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਕੇਜਰੀਵਾਲ ਦੇ ਨਵੇਂ ਘਰ ਜਾਣ ਦੀ ਖੁਸ਼ੀ ਦੇ ਵਿਚਕਾਰ, ਦਿੱਲੀ ਤੋਂ ਪੰਜਾਬ ਤੱਕ ਪਾਰਟੀ ਦੇ ਦਿੱਗਜ ਆਗੂਆਂ ਦਾ ਸਾਥ ਛੱਡਣਾ ‘ਆਪ’ ਲਈ ਵੱਡੀ ਚੁਣੌਤੀ ਬਣ ਗਿਆ ਹੈ।

Releated Posts

ਸਰਕਾਰ ਨੇ ਪੈਟਰੋਲ- ਡੀਜ਼ਲ ਅਤੇ ATF ‘ਤੇ ਘਟਾਈ ਨਿਰਯਾਤ ਡਿਊਟੀ ; ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਨਵੀ ਦਿੱਲੀ, 1 ਜੂਨ : ਵਿਸ਼ਵਵਿਆਪੀ ਊਰਜਾ ਸੰਕਟ ਅਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਉਥਲ-ਪੁਥਲ ਦੇ ਵਿਚਕਾਰ, ਕੇਂਦਰ…

ByByPrince KandhariJun 1, 2026

ਕੇ ਵੀ ਕੇ ਫਰੀਦਕੋਟ ਵੱਲੋਂ ਖਾਦਾਂ ਦੀ ਸੰਤੁਲਤਿ ਵਰਤੋਂ ਬਾਰੇ ਇਨਪੁਟ ਡੀਲਰਾਂ ਲਈ ਸਿਖਲਾਈ ਕੋਰਸ ਦਾ ਆਯੋਜਨ

ਕੇ ਵੀ ਕੇ ਫਰੀਦਕੋਟ ਵੱਲੋਂ ਖਾਦਾਂ ਦੀ ਸੰਤੁਲਤਿ ਵਰਤੋਂ ਬਾਰੇ ਇਨਪੁਟ ਡੀਲਰਾਂ ਲਈ ਸਿਖਲਾਈ ਕੋਰਸ ਦਾ ਆਯੋਜਨ ਫਰੀਦਕੋਟ…

ByByPrince KandhariMay 25, 2026

Australia Breaking: ਪੰਜਾਬੀਆਂ ਨੂੰ ਟਾਰਗੇਟ ਕਰਨ ਵਾਲਾ ਸੰਗਠਨ ਆਸਟ੍ਰੇਲੀਆ ਸਰਕਾਰ ਨੇ ਕੀਤਾ ਬੈਨ

ਚੰਡੀਗੜ੍ਹ, 17 ਮਈ – ਆਸਟ੍ਰੇਲੀਆ ਦੀ ਸਰਕਾਰ ਨੇ ਨੈਸ਼ਨਲ ਸੋਸ਼ਲਿਸਟ ਨੈੱਟਵਰਕ (NSN), ਇੱਕ ਨਵ-ਨਾਜ਼ੀ ਸੰਗਠਨ ਨੂੰ ਬੈਨ ਕਰ…

ByByPrince KandhariMay 17, 2026

Bank Holiday : ਮਈ ਮਹੀਨੇ ਕਿੰਨੇ ਦਿਨ ਬੈਂਕ ਰਹਿਣਗੇ ਬੰਦ? ਦੇਖੋ ਪੂਰੀ ਸੂਚੀ

ਚੰਡੀਗੜ੍ਹ, 30 ਅਪ੍ਰੈਲ 2026 : ਮਈ ਮਹੀਨੇ ਜੇਕਰ ਤੁਸੀਂ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਕਰਨ ਬਾਰੇ ਸੋਚ…

ByByPrince KandhariMay 1, 2026
3 Comments Text
  • Beverly1457 says:
    Your comment is awaiting moderation. This is a preview; your comment will be visible after it has been approved.
    https://shorturl.fm/6abVA
  • Giovanni1277 says:
    Your comment is awaiting moderation. This is a preview; your comment will be visible after it has been approved.
    https://shorturl.fm/00YIM
  • Cole1900 says:
    Your comment is awaiting moderation. This is a preview; your comment will be visible after it has been approved.
    https://shorturl.fm/81CFR
  • Leave a Reply

    Your email address will not be published. Required fields are marked *

    Scroll to Top