ਘਰਾਂ ਪਏ ਫ਼ਾਲਤੂ ਸਮਾਨ ਦੀ ਵਰਤੋਂ ਨਾਲ ਕਲਾ ਕਿ੍ਰਤਾਂ ਤਿਆਰ ਦੀ ਸਿਖਲਾਈ ਦਿੱਤੀ
ਫ਼ਰੀਦਕੋਟ, 16 ਫ਼ਰਵਰੀ ( ਪਰਵਿੰਦਰ ਸਿੰਘ ਕੰਧਾਰੀ)-ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਯੋਗ ਸਰਪ੍ਰਸਤੀ ਅਤੇ ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਡੋਡ ਵਿਖੇ ਸਕੂਲ ਦੇ ਮੁੱਖ ਅਧਿਆਪਕ ਤਰਸੇਮ ਲਾਲ ਮੌਂਗਾ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੂੰ ਵਾਤਾਵਰਨ ਨਾਲ ਜੋੜਨ ਵਾਸਤੇ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ’ਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਬਹੁਤ ਹੀ ਦਿਲਚਸਪੀ ਨਾਲ ਭਾਗ ਲਿਆ। ਇਸ ਮੌਕੇ ਰਿਸੋਰਸ ਪਰਸਨ ਗੁਰਪ੍ਰੀਤ ਕੌਰ ਅਤੇ ਕੁਲਦੀਪ ਕੁਮਾਰ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੇ ਘਰਾਂ ਅੰਦਰ ਪਏ ਫ਼ਾਲਤੂ ਸਮਾਨ ਦੀ ਵਰਤੋਂ ਨਾਲ ਘਰ ਨੂੰ ਸਜਾਉਣ ਅਤੇ ਵਰਤੋਯੋਗ ਵਸਤੂਆਂ ਤਿਆਰ ਕਰਨ ਦੀ ਸਿਖਲਾਈ ਪ੍ਰਾਪਤ ਕੀਤੀ। ਇਸ ਮੌਕੇ ਰਿਸੋਰਸ ਪਰਸਨ ਨੇ ਦੱਸਿਆ ਕਿ ਅਸੀਂ ਫ਼ਾਲਤੂ ਸਮਾਨ ਨੂੰ ਘਰਾਂ ਦੇ ਬਾਹਰ ਸੁੱਟਣ ਦੀ ਬਜਾਏ ਉਨ੍ਹਾਂ ਦੀ ਵਰਤੋਂ ਨਾਲ ਆਪਣੇ ਘਰਾਂ ਨੂੰ ਸ਼ਿੰਗਾਰ ਦਾ ਕੰਮ ਕਰ ਸਕਦੇ ਹਾਂ। ਇਸ ਨਾਲ ਧਰਤੀ ਤੇ ਸਹਿਜੇ ਹੀ ਕੂੜ੍ਹਾ ਘਟਾਉਣ ’ਚ ਯੋਗਦਾਨ ਪਾ ਸਕਦੇ ਹਾਂ। ਸਕੂਲ ਦੇ ਸਮੁੱਚੇ ਸਟਾਫ਼ ਨੇ ਇਸ ਵਰਕਸ਼ਾਪ ਨੂੰ ਵਧੀਆ ਢੰਗ ਨਾਲ ਚਲਾਉਣ ਸਮੇਂ ਅਹਿਮ ਯੋਗਦਾਨ ਦਿੱਤਾ। ਸਕੂਲ ਦੇ ਮੁੱਖ ਅਧਿਆਪਕ ਤਰਸੇਮ ਲਾਲ ਮੌਂਗਾ ਨੇ ਕਿਹਾ ਇਸ ਵਰਕਸ਼ਾਪ ’ਚ ਵਿਦਿਆਰਥੀਆਂ ਨੇ ਆਪਣੇ ਹੱਥੀ ਬੇਕਾਰ ਸਮਾਨ ਦੀ ਸੁਚੱਜੀ ਵਰਤੋਂ ਬਾਰੇ ਅਮਲੀ ਰੂਪ ’ਚ ਗਿਆਨ ਪ੍ਰਾਪਤ ਕੀਤਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਲਾ ਕਿ੍ਰਤਾਂ ਤਿਆਰ ਕਰਨ ਦਾ ਨਿਰੰਤਰ ਅਭਿਆਸ ਕਰਨ ਅਤੇ ਬੇਕਾਰ ਸਮਾਨ ਦੀ ਵਰਤੋਂ ਕਰਨ ਸਬੰਧੀ ਹੋਰ ਲੋਕਾਂ ਨੂੰ ਸਿਖਲਾਈ ਦੌਰਾਨ ਪ੍ਰਾਪਤ ਗਿਆਨ ਅੱਗੇ ਸਾਂਝਾ ਕਰਨ ਲਈ ਵੀ ਉਤਸ਼ਾਹਿਤ ਕੀਤਾ।







