ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਬੱਗੇਆਣਾ ਤੋਂ ਬੱਸ ਰਵਾਨਾ
ਜੈਤੋ 23 ਦਸੰਬਰ (ਪਰਵਿੰਦਰ ਸਿੰਘ)ਪੰਜਾਬ ਸਰਕਾਰ ਦੀ ਮਹੱਤਵਪੂਰਨ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਜੈਤੋ ਦੇ ਪਿੰਡ ਬੱਗੇਆਣਾ ਤੋਂ ਅਮ੍ਰਿੰਤਸਰ ਲਈ ਤੀਰਥ ਯਾਤਰਾ ਲਈ 45 ਸ਼ਰਧਾਲੂਆਂ ਦੇ ਜੱਥੇ ਨਾਲ ਰਵਾਨਾ ਹੋਈ।ਇਸ ਯੋਜਨਾ ਤਹਿਤ ਯਾਤਰੀਆਂ ਲਈ ਆਵਾਜਾਈ, ਰਹਿਣ-ਸਹਿਣ ਅਤੇ ਭੋਜਨ ਦੀਆਂ ਸਾਰੀਆਂ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਤਹਿਤ ਹਰ ਵਰਗ ਦੇ ਨਾਗਰਿਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਯਾਤਰੀਆਂ ਦੀ ਆਵਾਜਾਈ, ਰਹਿਣ-ਸਹਿਣ, ਭੋਜਨ ਅਤੇ ਮੈਡੀਕਲ ਸਹੂਲਤਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਕਿਸੇ ਵੀ ਯਾਤਰੀ ਨੂੰ ਕੋਈ ਅਸੁਵਿਧਾ ਨਾ ਆਵੇ। ਇਸ ਮੌਕੇ ਇਸੰਪੈਕਟਰ ਗੁਰਾਦਿੱਤਾ ਸਿੰਘ, ਸੈਕਟਰੀ ਗੁਰਜਿੰਦਰ ਸਿੰਘ, ਬਲਰਾਜ ਸਿੰਘ ਹਲਕਾ ਕੁਆਰਡੀਨੇਟਰ, ਸਰਪੰਚ ਤਾਰਾ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਰਧਾਲੂ ਹਾਜ਼ਰ ਸਨ।











