ਚੰਡੀਗੜ੍ਹ, 21 ਅਕਤੂਬਰ:- ਅਕਤੂਬਰ ਮਹੀਨਾ ਖ਼ਤਮ ਹੋਣ ਵਾਲਾ ਹੈ ਅਤੇ ਕੁਝ ਦਿਨਾਂ ਬਾਅਦ ਨਵੰਬਰ ਦੀ ਸ਼ੁਰੂਆਤ ਹੋ ਜਾਵੇਗੀ। ਜੇਕਰ ਤੁਹਾਨੂੰ ਨਵੰਬਰ ਮਹੀਨੇ ਦੌਰਾਨ ਬੈਂਕ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਹੈ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖ ਲਓ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਹਰ ਮਹੀਨੇ ਬੈਂਕਾਂ ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰਦਾ ਹੈ। ਨਵੰਬਰ 2026 ਵਿੱਚ ਐਤਵਾਰਾਂ, ਦੂਜੇ ਅਤੇ ਚੌਥੇ ਸ਼ਨੀਵਾਰ ਸਮੇਤ ਵੱਖ-ਵੱਖ ਤਿਉਹਾਰਾਂ ਕਾਰਨ ਕਈ ਦਿਨ ਬੈਂਕ ਬੰਦ ਰਹਿਣਗੇ। ਹਾਲਾਂਕਿ, ਤਿਉਹਾਰਾਂ ਦੀਆਂ ਛੁੱਟੀਆਂ ਸੂਬੇ ਅਤੇ ਸ਼ਹਿਰ ਅਨੁਸਾਰ ਵੱਖ-ਵੱਖ ਹੋ ਸਕਦੀਆਂ ਹਨ।ਨਵੰਬਰ 2026 ਵਿੱਚ ਬੈਂਕਾਂ ਦੀਆਂ ਛੁੱਟੀਆਂ8 ਨਵੰਬਰ, ਐਤਵਾਰ: ਦੀਵਾਲੀ/ਲਕਸ਼ਮੀ ਪੂਜਾ ਅਤੇ ਹਫ਼ਤਾਵਾਰੀ ਛੁੱਟੀ9 ਨਵੰਬਰ, ਸੋਮਵਾਰ: ਗੋਵਰਧਨ ਪੂਜਾ/ਦੀਵਾਲੀ ਦੀ ਛੁੱਟੀ—ਕੁਝ ਸੂਬਿਆਂ ਵਿੱਚ10 ਨਵੰਬਰ, ਮੰਗਲਵਾਰ: ਬਲੀ ਪ੍ਰਤਿਪਦਾ/ਵਿਕਰਮ ਸੰਵਤ ਨਵਾਂ ਸਾਲ—ਕੁਝ ਸ਼ਹਿਰਾਂ ਵਿੱਚ11 ਨਵੰਬਰ, ਬੁੱਧਵਾਰ: ਭਾਈ ਦੂਜ—ਕੁਝ ਸੂਬਿਆਂ ਵਿੱਚ14 ਨਵੰਬਰ, ਸ਼ਨੀਵਾਰ: ਮਹੀਨੇ ਦਾ ਦੂਜਾ ਸ਼ਨੀਵਾਰ15 ਨਵੰਬਰ, ਐਤਵਾਰ: ਹਫ਼ਤਾਵਾਰੀ ਛੁੱਟੀ; ਕੁਝ ਥਾਵਾਂ ’ਤੇ ਛਠ ਪੂਜਾ24 ਨਵੰਬਰ, ਮੰਗਲਵਾਰ: ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ/ਕਾਰਤਿਕ ਪੂਰਨਿਮਾ—ਚੋਣਵੇਂ ਸੂਬਿਆਂ ਵਿੱਚ 28 ਨਵੰਬਰ, ਸ਼ਨੀਵਾਰ: ਮਹੀਨੇ ਦਾ ਚੌਥਾ ਸ਼ਨੀਵਾਰ।
ਬੈਂਕ ਜਾਣ ਤੋਂ ਪਹਿਲਾਂ ਇਹ ਗੱਲ ਧਿਆਨ ਵਿੱਚ ਰੱਖੋਬੈਂਕਾਂ ਦੀਆਂ ਛੁੱਟੀਆਂ ਸੂਬੇ ਅਤੇ ਸਥਾਨਕ ਤਿਉਹਾਰਾਂ ਅਨੁਸਾਰ ਵੱਖਰੀਆਂ ਹੋ ਸਕਦੀਆਂ ਹਨ। ਇਸ ਲਈ ਆਪਣੇ ਸ਼ਹਿਰ ਵਿੱਚ ਬੈਂਕ ਬੰਦ ਰਹਿਣ ਦੀ ਪੁਸ਼ਟੀ ਆਰਬੀਆਈ ਦੀ ਅਧਿਕਾਰਤ ਛੁੱਟੀਆਂ ਦੀ ਸੂਚੀ ਜਾਂ ਸਬੰਧਤ ਬੈਂਕ ਤੋਂ ਕਰ ਲਓ। ਆਮ ਤੌਰ ’ਤੇ ਛੁੱਟੀ ਵਾਲੇ ਦਿਨ ਵੀ ਮੋਬਾਈਲ ਬੈਂਕਿੰਗ, ਇੰਟਰਨੈੱਟ ਬੈਂਕਿੰਗ ਅਤੇ ਏਟੀਐਮ ਸੇਵਾਵਾਂ ਉਪਲਬਧ ਰਹਿੰਦੀਆਂ ਹਨ।













