• Home
  • Punjabi News
  • ਦਿੱਲੀ-ਚੇਨਈ ਇੰਡੀਗੋ ਉਡਾਣ ਦੀ ਹੈਦਰਾਬਾਦ ‘ਚ Emergency ਲੈਂਡਿੰਗ।
Image

ਦਿੱਲੀ-ਚੇਨਈ ਇੰਡੀਗੋ ਉਡਾਣ ਦੀ ਹੈਦਰਾਬਾਦ ‘ਚ Emergency ਲੈਂਡਿੰਗ।

ਨਵੀ ਦਿੱਲੀ , 11 ਅਕਤੂਬਰ, 2026: ਇੰਡੀਗੋ ਦੀ ਦਿੱਲੀ ਤੋਂ ਚੇਨੱਈ ਜਾ ਰਹੀ ਉਡਾਣ ਦੀ ਹੈਦਰਾਬਾਦ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਉਡਾਣ ਨੂੰ ਐਤਵਾਰ ਨੂੰ ਜਹਾਜ਼ ਵਿੱਚੋਂ ਧੂੰਆਂ ਨਿਕਲਣ ਦੀ ਘਟਨਾ ਤੋਂ ਬਾਅਦ ਹੈਦਰਾਬਾਦ ਵੱਲ ਡਾਇਵਰਟ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਜਹਾਜ਼ ਦੇ ਓਵਰਹੈੱਡ ਬਿਨ (ਸਾਮਾਨ ਰੱਖਣ ਵਾਲੀ ਥਾਂ) ਵਿੱਚ ਰੱਖੇ ਇੱਕ ਯਾਤਰੀ ਦੇ ਨਿੱਜੀ ਇਲੈਕਟ੍ਰਾਨਿਕ ਉਪਕਰਣ ਵਿੱਚੋਂ ਧੂੰਆਂ ਨਿਕਲਣ ਦਾ ਪਤਾ ਲੱਗਿਆ ਸੀ। ਇਸ ਤੋਂ ਬਾਅਦ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਫਲਾਈਟ ਨੰਬਰ- 6E 6115 ਐਤਵਾਰ, 11 ਅਕਤੂਬਰ 2026 ਨੂੰ ਦਿੱਲੀ ਤੋਂ ਚੇਨੱਈ ਲਈ ਰਵਾਨਾ ਹੋਈ ਸੀ।

ਧੂੰਆਂ ਨਿਕਲਦਾ ਦੇਖ ਕੇ ਯਾਤਰੀਆਂ ਨੇ ਕਰੂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਜਹਾਜ਼ ਨੂੰ ਹੈਦਰਾਬਾਦ ਵੱਲ ਮੋੜ ਕੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ, ਜਿਸ ਵਿੱਚ ਯਾਤਰੀ ‘ਫਾਇਰ-ਫਾਇਰ’ ਚੀਕਦੇ ਨਜ਼ਰ ਆ ਰਹੇ ਹਨ।ਸ਼ੁਰੂਆਤੀ ਜਾਣਕਾਰੀ ਵਿੱਚ ਪਾਵਰ ਬੈਂਕ ਨੂੰ ਅੱਗ ਲੱਗਣ ਦੀ ਗੱਲ ਕਹੀ ਗਈ ਸੀ, ਪਰ ਇੰਡੀਗੋ (IndiGo) ਨੇ ਆਪਣੇ ਬਿਆਨ ਵਿੱਚ ਡਿਵਾਈਸ ਦੀ ਪਛਾਣ ਨਹੀਂ ਦੱਸੀ ਹੈ। ਏਅਰਲਾਈਨ ਨੇ ਸਿਰਫ਼ ਇਲੈਕਟ੍ਰਾਨਿਕ ਡਿਵਾਈਸ ਵਿੱਚੋਂ ਧੂੰਆਂ ਨਿਕਲਣ ਦੀ ਪੁਸ਼ਟੀ ਕੀਤੀ ਹੈ। ਜਹਾਜ਼ ਵਿੱਚੋਂ ਧੂੰਆਂ ਨਿਕਲਣ ਤੋਂ ਬਾਅਦ ਕਰੂ ਨੇ ਤੁਰੰਤ ਸਥਿਤੀ ਨੂੰ ਸੰਭਾਲ ਲਿਆ। ਇਸ ਤੋਂ ਬਾਅਦ ਪਾਇਲਟਾਂ ਨੇ ਜਹਾਜ਼ ਨੂੰ ਹੈਦਰਾਬਾਦ ਵੱਲ ਡਾਇਵਰਟ ਕੀਤਾ। ਜਹਾਜ਼ ਉੱਥੇ ਸੁਰੱਖਿਅਤ ਉਤਰ ਗਿਆ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਡਿਵਾਈਸ ਵਿੱਚੋਂ ਧੂੰਆਂ ਨਿਕਲਣ ਦਾ ਕਾਰਨ ਕੀ ਸੀ।

Releated Posts

Punjab: ਝੋਟਾ ਕਤਲ ਮਾਮਲਾ: ਅਸ਼ਵਨੀ ਦਾ ਮੈਡੀਕਲ ਢਾਹੁਣ ਦੇ ਮਾਮਲੇ ‘ਚ FIR ਦਰਜ

ਚੰਡੀਗੜ੍ਹ, 4 ਨਵੰਬਰ 2026: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੇ ਮੁਲਜਮ ਅਸ਼ਵਨੀ ਕੁਮਾਰ ਦੇ…

ByByPrince KandhariNov 4, 2026

ਏਸ਼ੀਅਨ ਚੈਂਪੀਅਨਜ਼ ਟ੍ਰਾਫ਼ੀ 2026 :ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਪਹੁੰਚੇ CM ਮਾਨ

ਭਾਰਤ ਅਤੇ ਸਾਊਥ ਕੋਰੀਆ ਵਿਚਾਲੇ ਖੇਡਿਆ ਜਾ ਰਿਹਾ ਮੁਕਾਬਲਾ। ਜਲੰਧਰ, 2 ਨਵੰਬਰ 2026 : ਏਸ਼ੀਅਨ ਚੈਂਪੀਅਨਜ਼ ਟਰਾਫੀ 2026…

ByByPrince KandhariNov 2, 2026

ਸ੍ਰੀ ਬੇਰ ਸਾਹਿਬ ਵਿਖੇ 557ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਤਿਆਰੀਆਂ ਸ਼ੁਰੂ

SGPC ਨੇ ਧਾਰਮਿਕ ਜਥੇਬੰਦੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਕਪੂਰਥਲਾ, 2 ਨਵੰਬਰ 2026 : ਜਗਤ ਗੁਰੂ ਸ੍ਰੀ ਗੁਰੂ ਨਾਨਕ…

ByByPrince KandhariNov 2, 2026

Leave a Reply

Your email address will not be published. Required fields are marked *

Scroll to Top