• Home
  • Punjabi News
  • ਪਰਗਟ ਸਿੰਘ ਕੱਲ੍ਹ ਨੂੰ ਸੰਭਾਲਣਗੇ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਅਹੁਦਾ
Image

ਪਰਗਟ ਸਿੰਘ ਕੱਲ੍ਹ ਨੂੰ ਸੰਭਾਲਣਗੇ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਅਹੁਦਾ

ਚੰਡੀਗੜ੍ਹ, 10 ਅਕਤੂਬਰ:-ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਵਿਧਾਇਕ ਪਰਗਟ ਸਿੰਘ ਕੱਲ੍ਹ (11 ਅਕਤੂਬਰ 2026) ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲਣਗੇ। ਕਾਂਗਰਸ ਹਾਈਕਮਾਂਡ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ‘ਤੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਕੱਲ੍ਹ ਐਤਵਾਰ ਨੂੰ ਚੰਡੀਗੜ੍ਹ ਦੇ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ’ਚ ਹੋਣ ਵਾਲੇ ਸਮਾਗਮ ’ਚ 5 ਤੋਂ 8 ਹਜ਼ਾਰ ਸਮਰਥਕਾਂ ਦੇ ਪੁੱਜਣ ਦੀ ਉਮੀਦ ਹੈ। ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਅਤੇ ਏਆਈਸੀਸੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਸਮੇਤ ਸੀਨੀਅਰ ਆਗੂ ਵੀ ਸ਼ਾਮਲ ਹੋ ਸਕਦੇ ਹਨ। ਪਰਗਟ ਸਿੰਘ ਨੇ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਕੇ ਆਪਣੀ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਸੀ। ਹੁਣ ਉਨ੍ਹਾਂ ਦੇ ਅਹੁਦਾ ਸੰਭਾਲਣ ਮਗਰੋਂ ਪਾਰਟੀ ਦਾ ਧਿਆਨ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ’ਤੇ ਰਹੇਗਾ।

Releated Posts

Punjab: ਝੋਟਾ ਕਤਲ ਮਾਮਲਾ: ਅਸ਼ਵਨੀ ਦਾ ਮੈਡੀਕਲ ਢਾਹੁਣ ਦੇ ਮਾਮਲੇ ‘ਚ FIR ਦਰਜ

ਚੰਡੀਗੜ੍ਹ, 4 ਨਵੰਬਰ 2026: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੇ ਮੁਲਜਮ ਅਸ਼ਵਨੀ ਕੁਮਾਰ ਦੇ…

ByByPrince KandhariNov 4, 2026

ਏਸ਼ੀਅਨ ਚੈਂਪੀਅਨਜ਼ ਟ੍ਰਾਫ਼ੀ 2026 :ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਪਹੁੰਚੇ CM ਮਾਨ

ਭਾਰਤ ਅਤੇ ਸਾਊਥ ਕੋਰੀਆ ਵਿਚਾਲੇ ਖੇਡਿਆ ਜਾ ਰਿਹਾ ਮੁਕਾਬਲਾ। ਜਲੰਧਰ, 2 ਨਵੰਬਰ 2026 : ਏਸ਼ੀਅਨ ਚੈਂਪੀਅਨਜ਼ ਟਰਾਫੀ 2026…

ByByPrince KandhariNov 2, 2026

ਸ੍ਰੀ ਬੇਰ ਸਾਹਿਬ ਵਿਖੇ 557ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਤਿਆਰੀਆਂ ਸ਼ੁਰੂ

SGPC ਨੇ ਧਾਰਮਿਕ ਜਥੇਬੰਦੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਕਪੂਰਥਲਾ, 2 ਨਵੰਬਰ 2026 : ਜਗਤ ਗੁਰੂ ਸ੍ਰੀ ਗੁਰੂ ਨਾਨਕ…

ByByPrince KandhariNov 2, 2026

Leave a Reply

Your email address will not be published. Required fields are marked *

Scroll to Top