ਨਵੀ ਦਿੱਲੀ, 6 ਅਕਤੂਬਰ ਦਿੱਲੀ ਪੁਲਿਸ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਲਗਭਗ 2 ਘੰਟੇ ਬਾਅਦ ਛੱਡ ਦਿੱਤਾ ਹੈ। ਮੰਗਲਵਾਰ ਰਾਤ 8 ਵਜੇ ਆਕਾਸ਼ਵਾਣੀ ਭਵਨ ਤੋਂ ਹਿਰਾਸਤ ਵਿੱਚ ਲਏ ਗਏ ਸਾਰੇ 250 ਲੋਕਾਂ ਨੂੰ ਕਿੰਗਜ਼ਵੇ ਕੈਂਪ ਪੁਲਿਸ ਲਾਈਨ ਲਿਆਂਦਾ ਗਿਆ ਸੀ।
ਹਾਲਾਂਕਿ ਰਾਤ 10 ਵਜੇ ਸਾਰਿਆਂ ਨੂੰ ਛੱਡ ਦਿੱਤਾ ਗਿਆ। ਰਾਹੁਲ ਜਦੋਂ ਪੁਲਿਸ ਲਾਈਨ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਹੱਥ ਵਿੱਚ ਸੰਵਿਧਾਨ ਦੀ ਕਾਪੀ ਸੀ।SIR ਦੇ ਵਿਰੋਧ ਅਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਵਿਰੋਧੀ ਸਾਂਸਦ 8 ਘੰਟੇ ਤੋਂ ਵੱਧ ਸਮੇਂ ਤੋਂ ਆਕਾਸ਼ਵਾਣੀ ਭਵਨ ਕੰਪਲੈਕਸ ਵਿੱਚ ਧਰਨੇ ‘ਤੇ ਬੈਠੇ ਸਨ।













