ਵੀਜ਼ਾ ਹਾਊਸ ਤਰਨਤਾਰਨ ਨੇ ਲਿਆ ਲੈਂਗੁਏਜ ਸਰਟ ਦਾ ਪੇਪਰ ਸੈਂਟਰ।
ਆਸਟਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਜਾਣ ਵਾਲੇ ਵਿਦਿਅਰਥੀਆਂ ਲਈ ਖੁਸਖਬਰੀ।
ਵੀਜ਼ਾ ਹਾਊਸ ਤਰਨਤਾਰਨ ਨੇ ਲਿਆ ਲੈਂਗੁਏਜ ਸਰਟ ਦਾ ਪੇਪਰ ਸੈਂਟਰ।
ਫਰੀਦਕੋਟ (ਪਰਵਿੰਦਰ ਸਿੰਘ ਕੰਧਾਰੀ)- ਪਿੱਛਲੇ 8 ਸਾਲਾਂ ਤੋਂ ਇੰਮੀਗ੍ਰੇਸ਼ਨ ਅਤੇ ਬੱਚਿਆਂ ਨੂੰ ਲੈਂਗੁਏਜ ਦਾ ਕੋਰਸ ਕਰਵਾ ਕੇ ਸੌਖੇ ਤਰੀਕੇ ਨਾਲ ਵਿਦੇਸ਼ ਭੇਜਣ ਵਾਲੀ ਸੰਸਥਾ ਵੀਜ਼ਾ ਹਾਊਸ ਆਪਣੇ ਇਲਾਕੇ ਚ ਲੈਂਗੁਏਜ ਸਰਟ ਦਾ ਸੈਂਟਰ ਲੈਕੇ ਆਇਆ ਹੈ। ਇਸ ਨਾਲ ਆਸ ਪਾਸ ਦੇ ਪਿੰਡਾਂ ਚ ਰਹਿਣ ਵਾਲੇ ਬੱਚਿਆਂ ਨੂੰ ਪੇਪਰ ਦੇਣ ਚ ਆਸਾਨੀ ਹੋਵੇਗੀ। ਇਸ ਬਾਰੇ ਵੀਜ਼ਾ ਹਾਊਸ ਇਮੀਗ੍ਰੇਸ਼ਨ ਦੇ ਸੀਈਓ ਗੁਰਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਟੈਸਟ ਬਹੁਤ ਸੌਖਾ ਹੈ ਅਤੇ ਇਸਨੂੰ ਕਈ ਦੇਸ਼ਾਂ ਨੇ ਸਟੱਡੀ ਅਤੇ ਵਰਕ ਪਰਮਿਟ ਲਈ ਚੁਣਿਆ ਹੈ। ਇਸ ਟੈਸਟ ਦੇ ਵੀ ਚਾਰ ਮੋਡੂਲ ਹੁੰਦੇ ਹਨ ਜੋ ਕੇ ਬਾਕੀ ਪੇਪਰਾਂ ਤੋਂ ਸੌਖੇ ਹੁੰਦੇ ਹਨ। ਇਸਦੇ ਨਾਲ ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਬੱਚੇ ਨੇ ਇਸਦੀ ਤਿਆਰੀ ਕਰਨੀ ਹੋਵੇ ਉਹ ਸਾਨੂੰ ਸੰਪਰਕ ਕਰ ਸਕਦਾ ਹੈ। ਅਸੀਂ ਉਹਨਾਂ ਨੂੰ ਇਸਦੀ ਤਿਆਰੀ ਵੀ ਕਰਵਾਵਾਂਗੇ ਅਤੇ ਪੇਪਰ ਵੀ ਤਰਨਤਾਰਨ ਵਿਚ ਹੀ ਦੇ ਸਕਣਗੇ। ਇਸਦੀ ਪਹਿਲ ਇਸ ਲਈ ਕੀਤੀ ਗਈ ਸੀ ਜੌ ਵੀ ਬੱਚੇ ਕਿੰਨੀ ਵਾਰ ਦੂਸਰੇ ਲੈਂਗੁਏਜ ਪੇਪਰ ਵਾਰ ਵਾਰ ਦੇਕੇ ਥਕ ਚੁੱਕੇ ਹਨ ਉਹਨਾਂ ਬੱਚਿਆਂ ਨੂੰ ਇਹ ਪੇਪਰ ਦੇਣਾ ਬੜਾ ਸੌਖਾ ਹੋਵੇਗਾ ਅਤੇ ਬਾਕੀਆਂ ਤੋਂ ਸਸਤਾ ਵੀ ਹੋਵੇਗੀ। ਵੀਜ਼ਾ ਹਾਊਸ ਇਮੀਗ੍ਰੇਸ਼ਨ ਨੇ ਇਸਦੀ ਸ਼ੁਰੂਆਤ ਹਰ ਵਰਗ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਵਿਦੇਸ਼ ਭੇਜਣ ਦੇ ਟੀਚੇ ਨਾਲ਼ ਕਿਤੀ।
ਵੀਜ਼ਾ ਹਾਊਸ ਇਮੀਗ੍ਰੇਸ਼ਨ ਨੇ ਇਸ ਲਈ ਪਹਿਲੇ 50 ਬੱਚਿਆਂ ਨੂੰ 50 ਪ੍ਰਤੀਸ਼ਤ ਕੋਰਸ ਤੇ ਡਿਸਕਾਉਂਟ ਦੇਣ ਦਾ ਐਲਾਨ ਕੀਤਾ ਹੈ। ਜੇਕਰ ਕੋਈ ਵੀ ਇਸ ਪੇਪਰ ਬਾਰੇ ਜਿਆਦਾ ਜਾਣਕਾਰੀ ਲੈਣੀ ਚਾਹੁੰਦਾ ਹੈ ਤਾਂ ਉਹ ਤਰਨਤਾਰਨ ਵਿੱਖੇ ਵੀਜ਼ਾ ਹਾਊਸ ਇਮੀਗ੍ਰੇਸ਼ਨ ਸੈਂਟਰ ਤੇ ਆਕੇ ਸਾਰੀ ਜਾਣਕਾਰੀ ਹਾਸਿਲ ਕਰ ਸਕਦਾ ਹੈ।







