ਸਰਕਾਰੀ ਬਰਜਿੰਦਰਾ ਕਾਲਜ ਵਿਖੇ ਸਟੈਡਰਡਜ ਰਾਇਟਿੰਗ ਕੰਪੀਟੀਸ਼ਨ ਕਰਵਾਇਆ ਗਿਆ
ਸਥਾਨਕ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਬਾਇਓਲੋਜੀ ਵਿਭਾਗ ਵਿਖੇ ਬਿਓਰੋ ਆਫ ਇੰਡੀਅਨ ਸਟੈਡਰਡਜ ਵੱਲੋਂ ਸਪਾਂਸਰਡ ਸਟੈਡਰਡਜ ਰਾਇਟਿੰਗ ਕੰਪੀਟੀਸ਼ਨ ਕਰਵਾਇਆ ਗਿਆ।
ਸਟੈਡਰਡਜ ਕਲੱਬ ਦੇ ਮੈਂਟਰ ਪ੍ਰੋ ਵਰਿੰਦਰ ਮੱਕੜ ਨੇ ਦੱਸਿਆ ਕਿ ਇਹ ਕੰਪੀਟੀਸ਼ਨ ਹਰ ਸਾਲ ਵਿਦਿਆਰਥੀਆਂ ਵਿੱਚ ਮਾਣਕ ਗੁਣਵੱਤਾ ਦੀ ਜਾਗਰੂਕਤਾ ਲਈ ਕਰਵਾਇਆ ਜਾਂਦਾ ਹੈ।ਇਸ ਪ੍ਰੋਗਰਾਮ ਵਿੱਚ ਬਿਊਰੋ ਆਫ ਇੰਡੀਅਨ ਸਟੈਡਰਡਜ ਰੀਜਨਲ ਸੈਂਟਰ ਚੰਡੀਗੜ੍ਹ ਵੱਲੋਂ ਸ਼੍ਰੀ ਪੁਨੀਤ ਜੈਨ ਬਤੋਰ ਰਿਸੋਰਸ ਪਰਸਨ ਸ਼ਾਮਿਲ ਹੋਏ। ਉਹਨਾਂ ਨੇ ਵਿਦਿਆਰਥੀਆਂ ਨੂੰ ਬਿਊਰੋ ਆਫ ਇੰਡੀਅਨ ਸਟੈਡਰਡਜ ਅਤੇ ਇਸ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ।ਉਹਨਾਂ ਨੇ ਵਿਦਿਆਰਥੀਆਂ ਨੂੰ ਸਟੈਡਰਡਜ ਲਿਖਣ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਮਿਲਕ ਪਾਊਡਰ ਤੇ ਸਟੈਡਰਡਜ ਲਿਖਣ ਲਈ ਕਿਹਾ ਗਿਆ। ਜਿਸ ਵਿੱਚ ਲਗਭਗ ਇੱਕ ਸੋ ਵਿਦਿਆਰਥੀਆਂ ਨੇ ਭਾਗ ਲਿਆ।ਇਸ ਵਿੱਚ ਬੀ ਐਸ ਸੀ ਭਾਗ ਪਹਿਲਾ ਦੇ ਵਿਦਿਆਰਥੀ ਰਵਿੰਦਰ ਸਿੰਘ ਨੇ ਪਹਿਲਾ, ਬੀ ਐਸ ਸੀ ਭਾਗ ਪਹਿਲਾ ਦੀ ਵਿਦਿਆਰਥਣ ਸ਼ਾਇਨਾ ਨੇ ਦੂਜਾ, ਬੀ ਐਸ ਸੀ ਭਾਗ ਦੂਜਾ ਦੀ ਵਿਦਿਆਰਥਣ ਸੁਮਨਦੀਪ ਕੌਰ ਨੇ ਤੀਜਾ ਅਤੇ ਬੀ ਐਸ ਸੀ ਭਾਗ ਪਹਿਲਾ ਦੀ ਵਿਦਿਆਰਥਣ ਕਰਨਪ੍ੀਤ ਕੋਰ ਨੇ ਚੋਥਾ ਸਥਾਨ ਪ੍ਾਪਤ ਕੀਤਾ।ਇਸ ਪਰੋਗਰਾਮ ਵਿੱਚ ਡਾ ਰਾਜੇਸ਼ ਮੋਹਨ ਪ੍ਰਿੰਸੀਪਲ, ਡਾ ਪੂਜਾ ਭੱਲਾ ਵਾਈਸ ਪ੍ਰਿੰਸੀਪਲ, ਡਾ ਸ਼ਾਲਿਨੀ ਗਰਗ ਰਜਿਸਟਰਾਰ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।ਡਾ ਸ਼ਾਲਿਨੀ ਗੋਇਲ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਮੋਬਾਇਲ ਫੇਨ ਦੀ ਸੁਚੱਜੀ ਵਰਤੋਂ ਬਾਰੇ ਵੀ ਸਮਝਾਇਆ।ਡਾ ਪੂਜਾ ਭੱਲਾ ਨੇ ਬੀ ਐਸ ਸੀ ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਕਿ ਕਾਲਜ ਵਿੱਚ ਪਹਿਲੇ ਦਿਨ ਹੀ ਉਹਨਾਂ ਨੇ ਕੰਪੀਟੀਸ਼ਨ ਵਿੱਚ ਭਾਗ ਲਿਆ ਤੇ ਇਸ ਕੰਪੀਟੀਸ਼ਨ ਵਿੱਚ ਚੰਗੀਆਂ ਪੁਜੀਸ਼ਨਾ ਵੀ ਹਾਸਲ ਕੀਤੀਆਂ। ਉਹਨਾਂ ਕਿਹਾ ਕਿ ਬਾਇਓਲੋਜੀ ਵਿਭਾਗ ਹਮੇਸ਼ਾ ਤੋਂ ਹੀ ਇਸ ਤਰ੍ਹਾਂ ਦੇ ਕੰਪੀਟੀਸ਼ਨ ਕਰਵਾਉਣ ਵਿੱਚ ਮੋਹਰੀ ਰਿਹਾ ਹੈ ਤੇ ਪੜਾਈ ਵਿੱਚ ਵੀ ਬਾਇਓਲੋਜੀ ਵਿਭਾਗ ਦੇ ਵਿਦਿਆਰਥੀ ਵਧੀਆ ਪੁਜੀਸ਼ਨਾ ਲੈਂਦੇ ਹਨ।ਪ੍ਰਿੰਸੀਪਲ ਡਾ ਰਾਜੇਸ਼ ਮੋਹਨ ਨੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਸ਼ੈਸ਼ਨ ਦੇ ਸ਼ੁਰੂ ਵਿੱਚ ਵਿਦਿਅਕ ਮਾਹੋਲ ਨੂੰ ਸੁਖਾਲਾ ਬਨਾਉਣ ਲਈ ਇਸ ਤਰ੍ਹਾਂ ਦੇ ਕੰਪੀਟੀਸ਼ਨ ਬਹੁਤ ਵਧੀਆ ਰੋਲ ਅਦਾ ਕਰਦੇ ਹਨ।ਡਾ ਰਾਜੇਸ਼ ਮੋਹਨ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਇੱਕ ਗਜਲ ਵੀ ਵਿਦਿਆਰਥੀਆਂ ਨੂੰ ਸੁਣਾਈ।ਇਸ ਪੋ੍ਗਰਾਮ ਵਿੱਚ ਪ੍ਰੋ ਹਰਜਿੰਦਰ ਸਿੰਘ ਸਰੀਰਕ ਸਿੱਖਿਆ ਵਿਭਾਗ, ਪ੍ਰੋ ਹਰਜੀਤ ਸਿੰਘ ਭੋਤਿਕ ਵਿਗਿਆਨ ਅਤੇ ਪ੍ਰੋ ਗਗਨਦੀਪ ਕੋਰ ਰਸਾਇਣਕ ਵਿਗਿਆਨ ਬਤੋਰ ਸਟੈਡਰਡਜ ਕਲੱਬ ਦੇ ਮੈਬਰ ਸ਼ਾਮਿਲ ਹੋਏ।ਅੰਤ ਵਿੱਚ ਸਟੈਡਰਡਜ ਕੱਲਬ ਦੇ ਮੈਂਟਰ ਪ੍ਰੋ ਵਰਿੰਦਰ ਮੱਕੜ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਸ਼ਮੂਲੀਅਤ ਲਈ ਹੋਸਲ ਅਫਜਾਈ ਕੀਤੀ।ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਰਿਫਰੈਸਮੈਂਟ ਦਿੱਤੀ ਗਈ।







