ਜੱਥੇਬੰਦੀ ਵਾਰਿਸ ਪੰਜਾਬ ਦੇ’ ਦੀ 5ਵੀਂ ਵਰ੍ਹੇਗੰਢ ਮੌਕੇ ਅਰਦਾਸ ਸਮਾਗਮ 29 ਨੂੰ ਫਤਿਹਗੜ੍ਹ ਸਾਹਿਬ ਗੁ ਜੋਤੀ ਸਰੂਪ ਸਾਹਿਬ – ਗੁਰਸੇਵਕ ਸਿੰਘ ਭਾਣਾ
ਕੋਟਕਪੂਰਾ 27 ਸਤੰਬਰ ( ਪਰਵਿੰਦਰ ਸਿੰਘ ਕੰਧਾਰੀ)-ਵਾਰਿਸ ਪੰਜਾਬ ਦੇ’ ਜਥੇਬੰਦੀ ਦੀ 5ਵੀਂ ਵਰ੍ਹੇਗੰਢ ਬਾਈ ਦੀਪ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਦਿਆਂ 29 ਤਰੀਕ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵਿਸ਼ੇਸ਼ ਅਰਦਾਸ ਸਮਾਗਮ ਕਰਵਾਇਆ ਜਾ ਰਿਹਾ ਹੈ। ਮੁੱਢਲੇ ਪੰਜ ਮੈਂਬਰਾਂ ਦਾ ਹਿੱਸਾ ਹੋਣ ਦੇ ਨਾਤੇ ਮੈਂ ਅਪੀਲ ਕਰਦਾ ਹਾਂ ਬਾਈ ਦੀਪ ਸਿੱਧੂ ਦੀ ਕੁਰਬਾਨੀ ਅਤੇ ਉਨ੍ਹਾਂ ਵੱਲੋਂ ਪੰਥ ਅਤੇ ਪੰਜਾਬ ਲਈ ਦਿੱਤਾ ਗਿਆ ਯੋਗਦਾਨ ਸਿੱਖ ਕੌਮ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇਗਾ। ਬਾਈ ਦੀਪ ਸਿੱਧੂ ਵੱਲੋਂ ਜਗਾਏ ਲੱਖਾਂ ਦੀਪ ਪੰਥ ਪੰਜਾਬ ਲਈ ਸੰਘਰਸ਼ ਕਰ ਰਹੇ ਹਨਉਨ੍ਹਾਂ ਕਿਹਾ ਕਿ ‘ਵਾਰਿਸ ਪੰਜਾਬ ਦੇ’ ਦੀ 5ਵੀਂ ਵਰ੍ਹੇਗੰਢ ਮੌਕੇ ਕਰਵਾਏ ਜਾ ਰਹੇ ਇਸ ਅਰਦਾਸ ਸਮਾਗਮ ਵਿੱਚ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।ਗੁਰਸੇਵਕ ਸਿੰਘ ਭਾਣਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ ਵਿੱਚ ਸ਼ਾਮਲ ਹੋ ਕੇ ਗੁਰੂ ਚਰਨਾਂ ਵਿੱਚ ਜਥੇਬੰਦੀ ਵਾਰਿਸ ਪੰਜਾਬ ਦੇ ਦੀ ਚੜ੍ਹਦੀਕਲਾ ਦੀ ਅਰਦਾਸ ਕਰਨਗੇ ਅਤੇ ਇਸ ਮੌਕੇ ਆਪਣੀ ਹਾਜ਼ਰੀ ਲਗਵਾਉਣ ਸੰਗਤ ਸ਼ਾਮਿਲ ਹੋਵੇਅੰਤ ਵਿੱਚ ਉਨ੍ਹਾਂ ਨੇ ਕਿਹਾ ਇਸ ਮੌਕੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਗੁਰਮੀਤ ਸਿੰਘ ਬੁੱਕਣਵਾਲਾ , ਦਲਜੀਤ ਸਿੰਘ ਕਲਸੀ, ਕੁਲਵੰਤ ਸਿੰਘ ਰਹੀਉਕੇ , ਬਸੰਤ ਸਿੰਘ ਦੌਲਤਪੁਰਾ, ਆਦਿ ਜੱਥੇਬੰਦੀ ਸਿੰਘ ਜੇਲ੍ਹ ਵਿੱਚ ਬੰਦ ਹਨ ਉਨ੍ਹਾਂ ਦੀ ਰਿਹਾਈ ਲਈ ਅਰਦਾਸ ਬੇਨਤੀ ਵੀ ਕੀਤੀ ਜਾਵੇਗੀਕਿਉੰਕਿ ਸਾਡੀ ਜਥੇਬੰਦੀ ਅਣਗਿਣਤ ਸਿੰਘ ਜੇਲ੍ਹ ਵਿੱਚ ਬੰਦ ਹੋਣ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾਸਿੰਘਾਂ ਦੇ ਪਰਿਵਾਰਾਂ ਵਿੱਚੋਂ ਕੋਈ ਨਾ ਕੋਈ ਪਰਿਵਾਰਕ ਮੈਂਬਰ ਮਿਲਣ ਦੀ ਉਡੀਕ ਵਿੱਚ ਚਲਾਣੇ ਪਾ ਰਿਹਾ ਪਰ ਬਿਨਾਂ ਮਿਲੇ ਅੰਤਿਮ ਅਰਦਾਸ ਵਿੱਚ ਸਿੰਘ ਹਾਜ਼ਰੀ ਭਰਨ ਆਉਂਦੇ ਸਿੰਘ ਹੱਥ ਘੜੀਆਂ ਲੱਗੀਆਂ ਹੁੰਦੀਆਂ ਜੋ ਕਿ ਲੋਕਤੰਤਰ ਦਾ ਜਨਾਜ਼ਾ ਪੇਸ਼ ਕਰ ਰਹੀਆਂ ਹੁੰਦੀਆਂ।













