• Home
  • Uncategorized
  • ਖ਼ਤਮ ਹੋਈ ED ਦੀ RAID; ਗਮਾਡਾ ਦਫ਼ਤਰ ਤੋਂ ਰਵਾਨਾ ਹੋਈਆਂ ਟੀਮਾਂ।
Image

ਖ਼ਤਮ ਹੋਈ ED ਦੀ RAID; ਗਮਾਡਾ ਦਫ਼ਤਰ ਤੋਂ ਰਵਾਨਾ ਹੋਈਆਂ ਟੀਮਾਂ।

ਚੰਡੀਗੜ੍ਹ, 24 ਸਤੰਬਰ – ਮੋਹਾਲੀ ਸਥਿਤ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ਬਾਹਰ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿੱਚ ED ਦੀ ਰੇਡ ਖ਼ਤਮ ਹੋ ਗਈ ਹੈ। ਲਗਭਗ 48 ਘੰਟਿਆਂ ਬਾਅਦ ਟੀਮਾਂ ਗੱਡੀਆਂ ਵਿੱਚ ਸਵਾਰ ਹੋ ਕੇ ਮੋਹਾਲੀ ਸਥਿਤ GMADA ਦਫਤਰ ਤੋਂ ਨਿਕਲ ਗਈਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਟੀਮਾਂ ਆਪਣੇ ਨਾਲ ਕਈ ਕਾਗਜ਼ਾਤ ਲੈ ਗਈਆਂ ਹਨ। ਹਾਲਾਂਕਿ, ਇਸ ਰੇਡ ਵਿੱਚ ਹੁਣ ਤੱਕ ਟੀਮ ਨੂੰ ਕੀ-ਕੀ ਮਿਲਿਆ, ਉਸ ਬਾਰੇ ED ਅਧਿਕਾਰੀਆਂ ਵੱਲੋਂ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਦੱਸ ਦਈਏ ਕਿ ED ਨੇ ਮੰਗਲਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਟਿਕਾਣਿਆਂ ‘ਤੇ ਛਾਪਾ ਮਾਰਿਆ ਸੀ। ਉਦੋਂ ਤੋਂ ਟੀਮ ਦੀ ਕਾਰਵਾਈ ਜਾਰੀ ਸੀ। ਪੰਜਾਬ ਵਿੱਚ 2 ਦਿਨ ਚੱਲੀ ED ਦੀ ਰੇਡ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਵਲੋਂ ਅੱਜ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। AAP ਦੇ ਵਰਕਰ ਵੀਰਵਾਰ ਸਵੇਰੇ ਮੋਹਾਲੀ ਸਥਿਤ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ਬਾਹਰ ਪਹੁੰਚ ਗਏ। ਇਸ ਦੌਰਾਨ AAP ਵਰਕਰ ਪੁਲਿਸ ਦਾ ਬੈਰੀਕੇਡ ਤੋੜ ਕੇ ਗਮਾਡਾ ਕੈਂਪਸ ਵਿੱਚ ਵੜ ਗਏ। ਇਸ ਦੌਰਾਨ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ।

ਉਨ੍ਹਾਂ ਨੇ ਗਮਾਡਾ ਦਫ਼ਤਰ ਵਿੱਚ ਵੜ ਕੇ ED ਟੀਮ ਤੱਕ ਜਾਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਆਏ CRPF ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਗੁੱਸੇ ਵਿੱਚ ਆਏ AAP ਵਰਕਰਾਂ ਵੱਲੋਂ ED ਟੀਮ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ।

Releated Posts

ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਮਾਨਸਾ, 2 ਨਵੰਬਰ 2026 : ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ…

ByByPrince KandhariNov 2, 2026

ਬ੍ਰਿਟੇਨ ਦੀਆਂ ਸਖ਼ਤ ਵੀਜ਼ਾ ਨੀਤੀਆਂ ਕਾਰਨ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ; ਯੂਨੀਵਰਸਿਟੀਆਂ ਨੂੰ ਆਰਥਿਕ ਨੁਕਸਾਨ ਦਾ ਖ਼ਦਸ਼ਾ।

ਬ੍ਰਿਟੇਨ ਦੀਆਂ ਸਖ਼ਤ ਵੀਜ਼ਾ ਨੀਤੀਆਂ ਕਾਰਨ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ; ਯੂਨੀਵਰਸਿਟੀਆਂ ਨੂੰ ਆਰਥਿਕ ਨੁਕਸਾਨ ਦਾ ਖ਼ਦਸ਼ਾ 82,523…

ByByPrince KandhariNov 2, 2026

ਪਤਨੀ ਦੀ ਰਾਸ਼ੀਫਲ ਅਨੁਸਾਰ ਚੁਣੋ ਕਰਵਾਚੌਥ ਦਾ ਤੋਹਫ਼ਾ, ਵਿਆਹੁਤਾ ਰਿਸ਼ਤਾ ਬਣੇਗਾ ਜ਼ਿੰਦਗੀ ਭਰ ਲਈ ਵਧੀਆ।

ਨਵੀਂ ਦਿੱਲੀ। ਕਰਵਾਚੌਥ ਹਿੰਦੂ ਪਰੰਪਰਾ ਦੇ ਸਭ ਤੋਂ ਪਵਿੱਤਰ ਅਤੇ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਖ਼ਾਸ ਮੌਕਾ…

ByByPrince KandhariOct 28, 2026

ਪ੍ਰਧਾਨ ਮੰਤਰੀ ਮੋਦੀ ਨੇ ਮਹਾਰਿਸ਼ੀ ਵਾਲਮੀਕਿ ਜਯੰਤੀ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ, 26 ਅਕਤੂਬਰ :– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ਦੇ ਮੌਕੇ ‘ਤੇ…

ByByPrince KandhariOct 26, 2026

Leave a Reply

Your email address will not be published. Required fields are marked *

Scroll to Top