ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿਧਾਇਕਾਂ ਸਮੇਤ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ।ਭਾਜਪਾ ਵਿਚ ਸ਼ਾਮਲ ਹੋਏ ਪੰਜਾਬ ਦੇ ਰਾਜ ਸਭਾ ਮੈਂਬਰਾਂ ਨੂੰ ਰੀ-ਕਾਲ (Recall) ਕਰਨ ਸਬੰਧੀ ਆਪਣਾ ਪੱਖ ਰੱਖ ਸਕਦੇ ਹਨ।ਦੱਸ ਦਈਏ ਕਿ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਲੱਗਾ ਹੈ। ‘ਆਪ’ ਦੇ ਸੱਤ ਰਾਜ ਸਭਾ ਸੰਸਦ ਮੈਂਬਰਾਂ ਨੇ ਪਾਰਟੀ ਵਿਰੁੱਧ ਬਗਾਵਤ ਕਰ ਦਿੱਤੀ ਹੈ, ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਰਲੇਵੇਂ ਦਾ ਐਲਾਨ ਕਰ ਦਿੱਤਾ।
ਆਪ’ ਦੇ ਰਾਜ ਸਭਾ ਵਿੱਚ ਕੁੱਲ 10 ਸੰਸਦ ਮੈਂਬਰ ਸਨ। ਇਨ੍ਹਾਂ ਵਿੱਚੋਂ ਸੱਤ ਸੰਸਦ ਮੈਂਬਰਾਂ ਦੇ ਇੱਕੋ ਸਮੇਂ ਟੁੱਟਣ ਨਾਲ ਦਲ ਬਦਲੂਆਂ ਦੀ ਗਿਣਤੀ ਦੋ-ਤਿਹਾਈ ਸੀਮਾ ਤੋਂ ਵੱਧ ਗਈ, ਜਿਸ ਨਾਲ ਇਨ੍ਹਾਂ ਸੰਸਦ ਮੈਂਬਰਾਂ ਨੂੰ ਦਲ ਬਦਲੂ ਕਾਨੂੰਨ ਦੇ ਤਹਿਤ ਅਯੋਗਤਾ ਤੋਂ ਛੋਟ ਮਿਲ ਗਈ।
ਰਾਘਵ ਚੱਢਾ ਦੇ ਨਾਲ ‘ਆਪ’ ਛੱਡਣ ਵਾਲੇ ਸੰਸਦ ਮੈਂਬਰਾਂ ਵਿੱਚ ਸੰਦੀਪ ਪਾਠਕ, ਸਵਾਤੀ ਮਾਲੀਵਾਲ, ਅਸ਼ੋਕ ਮਿੱਤਲ, ਵਿਕਰਮਜੀਤ ਸਾਹਨੀ, ਰਾਜਿੰਦਰ ਗੁਪਤਾ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਸ਼ਾਮਲ ਹਨ। ਇਨ੍ਹਾਂ ਵਿਚੋਂ ਛੇ ਸੰਸਦ ਮੈਂਬਰ ਪੰਜਾਬ ਤੋਂ ਹਨ ਅਤੇ ਇੱਕ ਦਿੱਲੀ ਤੋਂ; ਨਤੀਜੇ ਵਜੋਂ ਇਸ ਕਦਮ ਦਾ ਪੰਜਾਬ ਦੀ ਰਾਜਨੀਤੀ ‘ਤੇ ਸਿੱਧਾ ਪ੍ਰਭਾਵ ਪੈਣ ਦੀ ਉਮੀਦ ਹੈ।






