• Home
  • Uncategorized
  • ਕੈਪਟਨ ਅਮਰਿੰਦਰ ਦੀ ਪਾਵਰ ਨੇ ਸੰਮਨ ਭੇਜਣ ਵਾਲੇ ED ਅਧਿਕਾਰੀ ਦਾ ਕਰਵਾਇਆ ਤਬਾਦਲਾ।

ਕੈਪਟਨ ਅਮਰਿੰਦਰ ਦੀ ਪਾਵਰ ਨੇ ਸੰਮਨ ਭੇਜਣ ਵਾਲੇ ED ਅਧਿਕਾਰੀ ਦਾ ਕਰਵਾਇਆ ਤਬਾਦਲਾ।

ਪੰਜਾਬ ਨੈੱਟਵਰਕਚੰਡੀਗੜ੍ਹ, 13 ਫਰਵਰੀ 2026-ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਉਹਨਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਈਡੀ ਦੇ ਵੱਲੋਂ ਇੱਕ ਸੰਮਨ ਭੇਜਿਆ ਗਿਆ ਸੀ ਅਤੇ 12 ਫਰਵਰੀ ਨੂੰ ਇਸ ਸੰਬੰਧੀ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਗਿਆ ਸੀ। ਪਰ ਇਸ ਮਾਮਲੇ ਵਿੱਚ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ, ਕੈਪਟਨ ਅਮਰਿੰਦਰ ਨੂੰ ਸੰਮਨ ਭੇਜਣ ਵਾਲੇ ਈਡੀ ਅਧਿਕਾਰੀ ਦਾ ਤਬਾਦਲਾ ਸਰਕਾਰ ਵੱਲੋਂ ਕਰ ਦਿੱਤਾ ਗਿਆ ਹੈ।ਜਾਣਕਾਰੀ ਦੇ ਮੁਤਾਬਿਕ ਇਹ ਅਧਿਕਾਰੀ, ਜਿਸ ਦਾ ਤਬਾਦਲਾ ਕੀਤਾ ਗਿਆ ਹੈ ਉਹ ਐਡੀਸ਼ਨਲ ਡਾਇਰੈਕਟਰ ਪੱਧਰ ਦਾ ਅਧਿਕਾਰੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਅਤੇ ਉਹਨਾਂ ਦੇ ਪੁੱਤਰ ਉੱਪਰ ਸਵਿਸ ਬੈਂਕ ਖਾਤੇ ਸਮੇਤ ਕੁਝ ਵਿਦੇਸ਼ੀ ਜਾਇਦਾਦਾਂ ਦੇ ਲਾਭਪਾਤਰੀ ਹੋਣ ਦਾ ਦੋਸ਼ ਲੱਗਿਆ ਸੀ। ਹਾਲਾਂਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ, ਪਰ ਉਸ ਤੋਂ ਪਹਿਲਾਂ ਹੀ ਈਡੀ ਦੇ ਵੱਲੋਂ ਜਾਰੀ ਕੀਤੇ ਗਏ ਸੰਮਨ ਉੱਪਰ ਹੁਣ ਵਿਰਾਮ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ।

ਦਰਅਸਲ, ਕੇਂਦਰ ਸਰਕਾਰ ਦੇ ਵੱਲੋਂ ਕੈਪਟਨ ਅਮਰਿੰਦਰ ਅਤੇ ਉਹਨਾਂ ਦੇ ਪੁੱਤਰ ਨੂੰ ਸੰਮਨ ਜਾਰੀ ਕਰਨ ਵਾਲੇ ਐਡੀਸ਼ਨਲ ਡਾਇਰੈਕਟਰ ਦਾ ਤਬਾਦਲਾ ਕਰ ਦਿੱਤਾ ਹੈ। ਇੱਥੇ ਜ਼ਿਕਰ ਕਰਨਾ ਇਹ ਵੀ ਬਣਦਾ ਹੈ ਕਿ ਕੈਪਟਨ ਅਮਰਿੰਦਰ ਇਸ ਵੇਲੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ ਅਤੇ ਉਨ੍ਹਾਂ ਦੇ ਗੋਡੇ ਦਾ ਆਪਰੇਸ਼ਨ ਹੋਇਆ ਹੈ। ਵੱਡੇ ਪੱਧਰ ‘ਤੇ ਭਾਜਪਾ ਆਗੂ ਉਹਨਾਂ ਦਾ ਹਾਲ ਚਾਲ ਜਾਣਣ ਵਾਸਤੇ ਹਸਪਤਾਲ ਪਹੁੰਚ ਰਹੇ ਹਨ। ਬੀਤੀ ਸ਼ਾਮ ਹਰਿਆਣਾ ਦੇ ਕੁਝ ਮੰਤਰੀਆਂ ਤੋਂ ਇਲਾਵਾ ਕੇਂਦਰ ਵਿਚਲੇ ਸੀਨੀਅਰ ਲੀਡਰ ਵੀ ਕੈਪਟਨ ਅਮਰਿੰਦਰ ਦਾ ਹਾਲ ਚਾਲ ਜਨਣ ਵਾਸਤੇ ਆਏ ਸਨ।ਹੇਠਾਂ ਪੜ੍ਹੋ ਪੂਰਾ ਮਾਮਲਾਮੀਡੀਆ ਰਿਪੋਰਟਾਂ ਅਨੁਸਾਰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਤੰਬਰ 2025 ਦੇ ਹੁਕਮ ਨਾਲ ਸਬੰਧਤ ਇਹ ਮਾਮਲਾ ਹੈ। ਹਾਈ ਕੋਰਟ ਨੇ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਦੁਆਰਾ ਦਾਇਰ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ, ਜਿਸ ‘ਚ ਉਨ੍ਹਾਂ ਨੇ ਈਡੀ ਨੂੰ ਆਮਦਨ ਕਰ ਵਿਭਾਗ ਦੁਆਰਾ ਉਨ੍ਹਾਂ ਵਿਰੁੱਧ ਦਾਇਰ ਚਾਰਜਸ਼ੀਟ ਦੀ ਜਾਂਚ ਨੂੰ ਰੋਕਣ ਦੀ ਬੇਨਤੀ ਕੀਤੀ ਸੀ। ਦੋਵਾਂ ‘ਤੇ ਸਵਿਸ ਬੈਂਕ ਖਾਤਿਆਂ ਸਮੇਤ ਕੁੱਝ ਵਿਦੇਸ਼ੀ ਜਾਇਦਾਦਾਂ ਦੇ ਲਾਭਪਾਤਰੀ ਹੋਣ ਦਾ ਦੋਸ਼ ਹੈ।ਇਹ ਮਾਮਲਾ 2011 ‘ਚ ਫਰਾਂਸੀਸੀ ਸਰਕਾਰ ਤੋਂ ਭਾਰਤ ਨੂੰ ਪ੍ਰਾਪਤ ਭਰੋਸੇਯੋਗ ਜਾਣਕਾਰੀ ਨਾਲ ਸਬੰਧਤ ਹੈ, ਜਿਸ ‘ਚ ਇਲਜ਼ਾਮ ਲਗਾਇਆ ਗਿਆ ਹੈ ਕਿ ਇਸ ਪਰਿਵਾਰ ਵਿਦੇਸ਼ੀ ਵਪਾਰਕ ਸੰਸਥਾਵਾਂ ਦੁਆਰਾ ਬਣਾਈ ਤੇ ਨਿਯੰਤਰਿਤ ਵਿਦੇਸ਼ੀ ਜਾਇਦਾਦਾਂ ਦਾ ਲਾਭਪਾਤਰੀ ਹੈ। ਨਤੀਜੇ ਵਜੋਂ, ਈਡੀ ਨੇ ਇਨ੍ਹਾਂ ਦੋਸ਼ਾਂ ਦੇ ਆਧਾਰ ‘ਤੇ ਪੁੱਛਗਿੱਛ ਲਈ ਕੈਪਟਨ ਅਤੇ ਉਨ੍ਹਾਂ ਦੇ ਪੁੱਤਰ ਨੂੰ ਤਲਬ ਕੀਤਾ ਸੀ।

Releated Posts

ਸਰਕਾਰ ਨੇ ਪੈਟਰੋਲ- ਡੀਜ਼ਲ ਅਤੇ ATF ‘ਤੇ ਘਟਾਈ ਨਿਰਯਾਤ ਡਿਊਟੀ ; ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਨਵੀ ਦਿੱਲੀ, 1 ਜੂਨ : ਵਿਸ਼ਵਵਿਆਪੀ ਊਰਜਾ ਸੰਕਟ ਅਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਉਥਲ-ਪੁਥਲ ਦੇ ਵਿਚਕਾਰ, ਕੇਂਦਰ…

ByByPrince KandhariJun 1, 2026

ਕੇ ਵੀ ਕੇ ਫਰੀਦਕੋਟ ਵੱਲੋਂ ਖਾਦਾਂ ਦੀ ਸੰਤੁਲਤਿ ਵਰਤੋਂ ਬਾਰੇ ਇਨਪੁਟ ਡੀਲਰਾਂ ਲਈ ਸਿਖਲਾਈ ਕੋਰਸ ਦਾ ਆਯੋਜਨ

ਕੇ ਵੀ ਕੇ ਫਰੀਦਕੋਟ ਵੱਲੋਂ ਖਾਦਾਂ ਦੀ ਸੰਤੁਲਤਿ ਵਰਤੋਂ ਬਾਰੇ ਇਨਪੁਟ ਡੀਲਰਾਂ ਲਈ ਸਿਖਲਾਈ ਕੋਰਸ ਦਾ ਆਯੋਜਨ ਫਰੀਦਕੋਟ…

ByByPrince KandhariMay 25, 2026

Australia Breaking: ਪੰਜਾਬੀਆਂ ਨੂੰ ਟਾਰਗੇਟ ਕਰਨ ਵਾਲਾ ਸੰਗਠਨ ਆਸਟ੍ਰੇਲੀਆ ਸਰਕਾਰ ਨੇ ਕੀਤਾ ਬੈਨ

ਚੰਡੀਗੜ੍ਹ, 17 ਮਈ – ਆਸਟ੍ਰੇਲੀਆ ਦੀ ਸਰਕਾਰ ਨੇ ਨੈਸ਼ਨਲ ਸੋਸ਼ਲਿਸਟ ਨੈੱਟਵਰਕ (NSN), ਇੱਕ ਨਵ-ਨਾਜ਼ੀ ਸੰਗਠਨ ਨੂੰ ਬੈਨ ਕਰ…

ByByPrince KandhariMay 17, 2026

Bank Holiday : ਮਈ ਮਹੀਨੇ ਕਿੰਨੇ ਦਿਨ ਬੈਂਕ ਰਹਿਣਗੇ ਬੰਦ? ਦੇਖੋ ਪੂਰੀ ਸੂਚੀ

ਚੰਡੀਗੜ੍ਹ, 30 ਅਪ੍ਰੈਲ 2026 : ਮਈ ਮਹੀਨੇ ਜੇਕਰ ਤੁਸੀਂ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਕਰਨ ਬਾਰੇ ਸੋਚ…

ByByPrince KandhariMay 1, 2026
1 Comments Text
  • Leo4085 says:
    Your comment is awaiting moderation. This is a preview; your comment will be visible after it has been approved.
    Refer friends, collect commissions—sign up now!
  • Leave a Reply

    Your email address will not be published. Required fields are marked *

    Scroll to Top