• Home
  • Punjabi News
  • ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇਬਾਜ਼ਾਂ ਦਾ ਪਹਿਲਾ ਨਿਸ਼ਾਨਾ ਸੀ ਅਦਾਕਾਰ ਆਮਿਰ ਖਾਨ
Image

ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇਬਾਜ਼ਾਂ ਦਾ ਪਹਿਲਾ ਨਿਸ਼ਾਨਾ ਸੀ ਅਦਾਕਾਰ ਆਮਿਰ ਖਾਨ

ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇਬਾਜ਼ਾਂ ਦਾ ਪਹਿਲਾ ਨਿਸ਼ਾਨਾ ਸੀ ਅਦਾਕਾਰ ਆਮਿਰ ਖਾਨ

ਰੇਕੀ ਤੋਂ ਬਾਅਦ ਯੋਜਨਾ ਬਦਲ ਕੇ ਟਾਈਗਰ ਸ਼ਰਾਫ ਨੂੰ ਬਣਾਇਆ ਨਿਸ਼ਾਨਾ

ਮੁੰਬਈ, 26 ਅਕਤੂਬਰ, 2026: ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਗੱਡੀ ‘ਤੇ ਹੋਈ ਗੋਲੀਬਾਰੀ ਦੀ ਜਾਂਚ ਦੌਰਾਨ ਇੱਕ ਹੋਰ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ। ਹਰਿਆਣਾ ਤੋਂ ਮੁੰਬਈ ਭੇਜੇ ਗਏ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰਾਂ ਦਾ ਸ਼ੁਰੂਆਤੀ ਅਤੇ ਮੁੱਖ ਨਿਸ਼ਾਨਾ ਦਰਅਸਲ ਫਿਲਮ ਸਟਾਰ ਆਮਿਰ ਖਾਨ ਸੀ।  

ਜਾਂਚ ਏਜੰਸੀਆਂ ਅਨੁਸਾਰ, ਸ਼ੂਟਰਾਂ ਨੇ ਮੁੰਬਈ ਵਿੱਚ ਆਪਣੇ ਠਹਿਰਾਅ ਦੌਰਾਨ ਆਮਿਰ ਖਾਨ ਦੇ ਘਰ ਦੀ ਘੱਟੋ-ਘੱਟ ਤਿੰਨ ਵਾਰ ਰੇਕੀ ਕੀਤੀ ਸੀ। ਹਾਲਾਂਕਿ, ਨਿਗਰਾਨੀ ਦੌਰਾਨ ਸ਼ੂਟਰਾਂ ਨੇ ਦੇਖਿਆ ਕਿ ਆਮਿਰ ਖਾਨ ਜਾਂ ਤਾਂ ਜ਼ਿਆਦਾਤਰ ਆਪਣੇ ਫਿਲਮੀ ਸ਼ੂਟਿੰਗ ਸ਼ਡਿਊਲ ਕਾਰਨ ਸ਼ਹਿਰ ਤੋਂ ਬਾਹਰ ਰਹਿੰਦੇ ਹਨ ਜਾਂ ਫਿਰ ਕਈ-ਕਈ ਦਿਨ ਘਰ ਦੇ ਅੰਦਰ ਹੀ ਰਹਿੰਦੇ ਹਨ। ਉਨ੍ਹਾਂ ਤੱਕ ਪਹੁੰਚਣਾ ਮੁਸ਼ਕਲ ਹੋਣ ਕਾਰਨ ਹਮਲਾਵਰਾਂ ਨੇ ਆਖਰੀ ਸਮੇਂ ਆਪਣੀ ਯੋਜਨਾ ਬਦਲ ਲਈ।ਇਸ ਤੋਂ ਬਾਅਦ ਦੋਸ਼ੀਆਂ ਨੇ ਅਦਾਕਾਰ ਟਾਈਗਰ ਸ਼ਰਾਫ ਨੂੰ ਚੁਣਿਆ, ਜਿਨ੍ਹਾਂ ਦੀ ਸੁਰੱਖਿਆ ਘੱਟ ਸੀ ਅਤੇ ਉਹ ਅਕਸਰ ਐਤਵਾਰ ਵਾਲੇ ਦਿਨ ਜੁਹੂ ਦੇ ਮੈਦਾਨ ਵਿੱਚ ਫੁੱਟਬਾਲ ਖੇਡਣ ਆਉਂਦੇ ਸਨ। ਇਸੇ ਜਾਣਕਾਰੀ ਦੇ ਆਧਾਰ ‘ਤੇ ਸ਼ੂਟਰਾਂ ਨੇ ਟਾਈਗਰ ਸ਼ਰਾਫ ‘ਤੇ ਹਮਲਾ ਕੀਤਾ ਸੀ। ਮੁੰਬਈ ਪੁਲਿਸ ਨੇ ਇਸ ਮਾਮਲੇ ‘ਚ ਤਾਰਾਂ ਜੋੜਦਿਆਂ ਜਾਂਚ ਹੋਰ ਤੇਜ਼ ਕਰ ਦਿੱਤੀ ਹੈ ਅਤੇ ਬਾਲੀਵੁੱਡ ਹਸਤੀਆਂ ਦੀ ਸੁਰੱਖਿਆ ਦਾ ਨਵੇਂ ਸਿਰਿਓਂ ਜਾਇਜ਼ਾ ਲਿਆ ਜਾ ਰਿਹਾ ਹੈ।

Releated Posts

Punjab: ਝੋਟਾ ਕਤਲ ਮਾਮਲਾ: ਅਸ਼ਵਨੀ ਦਾ ਮੈਡੀਕਲ ਢਾਹੁਣ ਦੇ ਮਾਮਲੇ ‘ਚ FIR ਦਰਜ

ਚੰਡੀਗੜ੍ਹ, 4 ਨਵੰਬਰ 2026: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੇ ਮੁਲਜਮ ਅਸ਼ਵਨੀ ਕੁਮਾਰ ਦੇ…

ByByPrince KandhariNov 4, 2026

ਏਸ਼ੀਅਨ ਚੈਂਪੀਅਨਜ਼ ਟ੍ਰਾਫ਼ੀ 2026 :ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਪਹੁੰਚੇ CM ਮਾਨ

ਭਾਰਤ ਅਤੇ ਸਾਊਥ ਕੋਰੀਆ ਵਿਚਾਲੇ ਖੇਡਿਆ ਜਾ ਰਿਹਾ ਮੁਕਾਬਲਾ। ਜਲੰਧਰ, 2 ਨਵੰਬਰ 2026 : ਏਸ਼ੀਅਨ ਚੈਂਪੀਅਨਜ਼ ਟਰਾਫੀ 2026…

ByByPrince KandhariNov 2, 2026

ਸ੍ਰੀ ਬੇਰ ਸਾਹਿਬ ਵਿਖੇ 557ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਤਿਆਰੀਆਂ ਸ਼ੁਰੂ

SGPC ਨੇ ਧਾਰਮਿਕ ਜਥੇਬੰਦੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਕਪੂਰਥਲਾ, 2 ਨਵੰਬਰ 2026 : ਜਗਤ ਗੁਰੂ ਸ੍ਰੀ ਗੁਰੂ ਨਾਨਕ…

ByByPrince KandhariNov 2, 2026

Leave a Reply

Your email address will not be published. Required fields are marked *

Scroll to Top