• Home
  • Punjabi News
  • ਪੰਜਾਬੀ ਫ਼ਿਲਮ ‘ਇਸ਼ਕ ਬੇਪਨਾਹ’ ਦੀ ਸ਼ੂਟਿੰਗ ਸ਼ੁਰੂ, 2027 ਦੀ ਸ਼ੁਰੂਆਤ ਵਿੱਚ ਸਿਨੇਮਾਘਰਾਂ ’ਚ ਹੋਵੇਗੀ ਰਿਲੀਜ਼
Image

ਪੰਜਾਬੀ ਫ਼ਿਲਮ ‘ਇਸ਼ਕ ਬੇਪਨਾਹ’ ਦੀ ਸ਼ੂਟਿੰਗ ਸ਼ੁਰੂ, 2027 ਦੀ ਸ਼ੁਰੂਆਤ ਵਿੱਚ ਸਿਨੇਮਾਘਰਾਂ ’ਚ ਹੋਵੇਗੀ ਰਿਲੀਜ਼

ਪੰਜਾਬੀ ਫ਼ਿਲਮ ‘ਇਸ਼ਕ ਬੇਪਨਾਹ’ ਦੀ ਸ਼ੂਟਿੰਗ ਸ਼ੁਰੂ, 2027 ਦੀ ਸ਼ੁਰੂਆਤ ਵਿੱਚ ਸਿਨੇਮਾਘਰਾਂ ’ਚ ਹੋਵੇਗੀ ਰਿਲੀਜ਼

ਚੰਡੀਗੜ੍ਹ ਦੇ ਨੇੜਲੇ ਇਲਾਕਿਆਂ ਵਿੱਚ ਚੱਲ ਰਹੀ ਹੈ ਸ਼ੂਟਿੰਗ, ਰੋਮਾਂਸ ਦੇ ਨਾਲ ਥ੍ਰਿਲਰ ਅਤੇ ਐਕਸ਼ਨ ਦਾ ਵੀ ਮਿਲੇਗਾ ਭਰਪੂਰ ਤੜਕਾ

ਚੰਡੀਗੜ੍ਹ: 22 ਅਕਤੂਬਰ-ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇੱਕ ਹੋਰ ਨਵੀਂ ਫ਼ੀਚਰ ਫ਼ਿਲਮ ‘ਇਸ਼ਕ ਬੇਪਨਾਹ’ ਦਰਸ਼ਕਾਂ ਦੇ ਮਨੋਰੰਜਨ ਲਈ ਤਿਆਰ ਕੀਤੀ ਜਾ ਰਹੀ ਹੈ। 15 ਸਤੰਬਰ 2026 ਤੋਂ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਇਸ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਜੀ.ਐੱਸ.ਐੱਮ. ਫ਼ਿਲਮਜ਼, ਸੋਹੀ ਪ੍ਰੋਡਕਸ਼ਨਜ਼ ਅਤੇ ਆਸਟ੍ਰੇਲੀਆ ਦੀ ਮੌਂਟੀ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਵੱਲੋਂ ਨਿਰਮਿਤ ਇਹ ਫ਼ਿਲਮ ਇੱਕ ਰੋਮਾਂਟਿਕ ਕਹਾਣੀ ’ਤੇ ਆਧਾਰਿਤ ਹੈ, ਜਿਸ ਵਿੱਚ ਦਰਸ਼ਕਾਂ ਨੂੰ ਥ੍ਰਿਲਰ ਅਤੇ ਐਕਸ਼ਨ ਦਾ ਸੁਮੇਲ ਵੀ ਦੇਖਣ ਨੂੰ ਮਿਲੇਗਾ।ਫ਼ਿਲਮ ਦੀ ਕਹਾਣੀ ਅਤੇ ਸਕ੍ਰੀਨਪਲੇਅ ਦਲੇਰ ਸਿੰਘ ਵੱਲੋਂ ਲਿਖੇ ਗਏ ਹਨ, ਜਦਕਿ ਇਸ ਦਾ ਨਿਰਦੇਸ਼ਨ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਨਿਰਦੇਸ਼ਕ ਨਰਿੰਦਰ ਸਿੰਘ, ਜਿਨ੍ਹਾਂ ਨੂੰ ਇੰਦਰ ਸੋਹੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਰ ਰਹੇ ਹਨ।ਫ਼ਿਲਮ ਦੇ ਨਿਰਮਾਤਾ ਗੁਰਪ੍ਰੀਤ ਸਿੰਘ ਅਤੇ ਕਮਲਜੀਤ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ‘ਇਸ਼ਕ ਬੇਪਨਾਹ’ ਦੀ ਸ਼ੂਟਿੰਗ ਲਗਭਗ 40 ਦਿਨਾਂ ਵਿੱਚ ਮੁਕੰਮਲ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਸਿਰਫ਼ ਇੱਕ ਪ੍ਰੇਮ ਕਹਾਣੀ ਹੀ ਨਹੀਂ, ਸਗੋਂ ਰੋਮਾਂਸ ਦੇ ਨਾਲ ਰੋਮਾਂਚ ਅਤੇ ਐਕਸ਼ਨ ਨਾਲ ਭਰਪੂਰ ਹੋਵੇਗੀ। ਨਿਰਮਾਤਾਵਾਂ ਨੇ ਫ਼ਿਲਮ ਦਾ ਟਾਈਟਲ ਪੋਸਟਰ ਵੀ ਸਾਂਝਾ ਕੀਤਾ।ਉਨ੍ਹਾਂ ਦੱਸਿਆ ਕਿ ਫ਼ਿਲਮ ਦਾ ਜ਼ਿਆਦਾਤਰ ਹਿੱਸਾ ਭਾਰਤ ਤੋਂ ਬਾਹਰ ਆਸਟ੍ਰੇਲੀਆ ਵਿੱਚ ਸ਼ੂਟ ਕੀਤਾ ਜਾਵੇਗਾ। ਫ਼ਿਲਮ ਦੇ ਐਕਸ਼ਨ ਡਾਇਰੈਕਟਰ ਚਰਨਜੀਤ ਸਿੰਘ ਵੱਲੋਂ ਸ਼ਾਨਦਾਰ ਸਟੰਟ ਅਤੇ ਐਕਸ਼ਨ ਦ੍ਰਿਸ਼ ਤਿਆਰ ਕੀਤੇ ਗਏ ਹਨ। ਗੁਰਸੁਰਿੰਦਰਪਾਲ ਸਿੰਘ ਫ਼ਿਲਮ ਦੇ ਕਰੀਏਟਿਵ ਡਾਇਰੈਕਟਰ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ।

ਫ਼ਿਲਮ ਦੀ ਤਕਨੀਕੀ ਟੀਮ ਵਿੱਚ ਸਹਾਇਕ ਡੀ.ਓ.ਪੀ. ਵਜੋਂ ਸਲਾਮਤ ਮਸੀਹ, ਜਦਕਿ ਸਹਾਇਕ ਨਿਰਦੇਸ਼ਕਾਂ ਵਜੋਂ ਰਿਸ਼ਵ ਵਰਮਾ, ਅਰਸ਼ਦੀਪ ਸਿੰਘ ਅਤੇ ਵਰਿੰਦਰ ਸਿੰਘ ਸ਼ਾਮਲ ਹਨ। ਫ਼ਿਲਮ ਦੀ ਐਡਿਟਿੰਗ ਗਗਨ ਸਚਦੇਵਾ ਵੱਲੋਂ ਕੀਤੀ ਜਾ ਰਹੀ ਹੈ।‘ਇਸ਼ਕ ਬੇਪਨਾਹ’ ਵਿੱਚ ਮਹਾਬੀਰ ਭੁੱਲਰ, ਨਗਿੰਦਰ ਗੱਖੜ, ਸੰਜੀਵ ਅੱਤਰੀ, ਰਾਹੁਲ ਜੰਗਰਾਲ, ਅਮਨ ਕੋਟਿਸ਼ ਅਤੇ ਕਰਨ ਗੁਪਤਾ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।ਨਿਰਮਾਤਾਵਾਂ ਅਨੁਸਾਰ ਫ਼ਿਲਮ ਦੀ ਸ਼ੂਟਿੰਗ ਨਵੰਬਰ 2026 ਤੱਕ ਮੁਕੰਮਲ ਕਰਨ ਦਾ ਟੀਚਾ ਹੈ ਅਤੇ ਇਸ ਨੂੰ 2027 ਦੀ ਸ਼ੁਰੂਆਤ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਯੋਜਨਾ ਹੈ। ਹੁਣ ਦਰਸ਼ਕਾਂ ਨੂੰ ਇਸ ਨਵੀਂ ਪੰਜਾਬੀ ਫ਼ਿਲਮ ਦੇ ਪਰਦੇ ’ਤੇ ਆਉਣ ਦੀ ਉਡੀਕ ਰਹੇਗੀ।

Releated Posts

Punjab: ਝੋਟਾ ਕਤਲ ਮਾਮਲਾ: ਅਸ਼ਵਨੀ ਦਾ ਮੈਡੀਕਲ ਢਾਹੁਣ ਦੇ ਮਾਮਲੇ ‘ਚ FIR ਦਰਜ

ਚੰਡੀਗੜ੍ਹ, 4 ਨਵੰਬਰ 2026: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੇ ਮੁਲਜਮ ਅਸ਼ਵਨੀ ਕੁਮਾਰ ਦੇ…

ByByPrince KandhariNov 4, 2026

ਏਸ਼ੀਅਨ ਚੈਂਪੀਅਨਜ਼ ਟ੍ਰਾਫ਼ੀ 2026 :ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਪਹੁੰਚੇ CM ਮਾਨ

ਭਾਰਤ ਅਤੇ ਸਾਊਥ ਕੋਰੀਆ ਵਿਚਾਲੇ ਖੇਡਿਆ ਜਾ ਰਿਹਾ ਮੁਕਾਬਲਾ। ਜਲੰਧਰ, 2 ਨਵੰਬਰ 2026 : ਏਸ਼ੀਅਨ ਚੈਂਪੀਅਨਜ਼ ਟਰਾਫੀ 2026…

ByByPrince KandhariNov 2, 2026

ਸ੍ਰੀ ਬੇਰ ਸਾਹਿਬ ਵਿਖੇ 557ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਤਿਆਰੀਆਂ ਸ਼ੁਰੂ

SGPC ਨੇ ਧਾਰਮਿਕ ਜਥੇਬੰਦੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਕਪੂਰਥਲਾ, 2 ਨਵੰਬਰ 2026 : ਜਗਤ ਗੁਰੂ ਸ੍ਰੀ ਗੁਰੂ ਨਾਨਕ…

ByByPrince KandhariNov 2, 2026

Leave a Reply

Your email address will not be published. Required fields are marked *

Scroll to Top