• Home
  • Health Desk
  • ਪ੍ਰੀਗਾਬਲਿਨ 300mg ਜਾਂ ਸਿਗਨੇਚਰ ਵਾਲੇ ਕੈਪਸੂਲਾਂ ਦੀ ਦੁਰਵਰਤੋਂ ਨਾਲ ਸਿਹਤ ‘ਤੇ ਕੀ ਅਸਰ ਹੁੰਦਾ ਪੜ੍ਹੋ
Image

ਪ੍ਰੀਗਾਬਲਿਨ 300mg ਜਾਂ ਸਿਗਨੇਚਰ ਵਾਲੇ ਕੈਪਸੂਲਾਂ ਦੀ ਦੁਰਵਰਤੋਂ ਨਾਲ ਸਿਹਤ ‘ਤੇ ਕੀ ਅਸਰ ਹੁੰਦਾ ਪੜ੍ਹੋ

ਪ੍ਰੀਗਾਬਲਿਨ, ਸਿਗਨੇਚਰ ਕੈਪਸੂਲ ਜਾਂ ਘੋੜੇ ਵਾਲੇ ਕੈਪਸੂਲ, ਇਹ ਸ਼ਬਦ ਅੱਜਕੱਲ੍ਹ ਤੁਸੀਂ ਖ਼ਬਰਾਂ ਦੀਆਂ ਸੁਰਖ਼ੀਆਂ ਅਤੇ ਸੋਸ਼ਲ ਮੀਡੀਆ ‘ਤੇ ਅਕਸਰ ਸੁਣਦੇ ਅਤੇ ਪੜ੍ਹਦੇ ਹੋਵੋਗੇ।ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਦਵਾਈ ਅਤੇ ਪੰਜਾਬ ਵਿੱਚ ਇਸ ਦੀ ਵਰਤੋਂ ਨੂੰ ਲੈ ਕੇ ਹੋ ਰਹੀ ਚਰਚਾ ਬਾਰੇ ਜਾਣਦੇ ਵੀ ਹੋਣਗੇ। ਪਰ ਇਸ ਦੀ ਵਿਕਰੀ ਸਬੰਧੀ ਕਾਨੂੰਨ ਕੀ ਕਹਿੰਦਾ ਹੈ?ਪ੍ਰੀਗਾਬਲਿਨ ਇਲਾਜ ਲਈ ਇੱਕ ਅਹਿਮ ਦਵਾਈ ਹੈ, ਪਰ ਇਸ ਦੀ ਵਧਦੀ ਦੁਰਵਰਤੋਂ ਬਾਰੇ ਖੋਜ ਅਧਿਐਨ ਕੀ ਕਹਿੰਦੇ ਹਨ?ਇਸ ਦੀ ਗ਼ੈਰ-ਕਾਨੂੰਨੀ ਵਿਕਰੀ ‘ਤੇ ਕਿਸ ਤਰ੍ਹਾਂ ਰੋਕ ਲਗਾਈ ਜਾ ਸਕਦੀ ਹੈ? ਅੱਜ ਦੀ ਇਸ ਰਿਪੋਰਟ ਵਿੱਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ।

ਪ੍ਰੀਗਾਬਲਿਨ-300 ਅਤੇ ਇਸਦੀ ਡੋਜ ਘਟ ਵੀ ਹੁੰਦੀ ਹੈ ਇਸਦੀ ਡੋਜ਼ 25,50, 75mg ਅਤੇ 150 mg ਵੀ ਹੁੰਦੀ ਹੈ ਵਿੱਚ ਪ੍ਰੀਗਾਬਲਿਨ ਦਵਾਈ ਦੀ 25,50,75,150,300 ਮਿਲੀਗ੍ਰਾਮ ਮਾਤਰਾ ਹੁੰਦੀ ਹੈ।ਇਸ ਨੂੰ ਸਿਗਨੇਚਰ ਕੈਪਸੂਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਿਗਨੇਚਰ ਇੱਕ ਬ੍ਰਾਂਡ ਦਾ ਨਾਂ ਹੈ, ਜਦਕਿ ਪੰਜਾਬ ਵਿੱਚ ਲੋਕ ਇਸ ਨੂੰ ਆਮ ਤੌਰ ‘ਤੇ ‘ਘੋੜੇ ਵਾਲਾ ਕੈਪਸੂਲ’ ਵੀ ਕਹਿੰਦੇ ਹਨ।ਦਰਅਸਲ, ਪ੍ਰੀਗਾਬਲਿਨ ਦੀ ਵਰਤੋਂ ਮਿਰਗੀ ਦੇ ਕੁਝ ਰੂਪਾਂ ਅਤੇ ਨਸਾਂ ਨਾਲ ਸਬੰਧਤ ਦਰਦ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸ਼ੂਗਰ ਦੇ ਮਰੀਜ਼ਾਂ ਵਿੱਚ ਹੋਣ ਵਾਲੇ ਨਸਾਂ ਦੇ ਦਰਦ ਲਈ ਵੀ ਕੀਤੀ ਜਾਂਦੀ ਹੈ।ਹਾਲਾਂਕਿ, ਡਾਕਟਰੀ ਸਲਾਹ ਤੋਂ ਬਿਨਾਂ ਇਸ ਦਵਾਈ ਦੀ ਵਰਤੋਂ ਕਰਨਾ ਜਾਂ ਤੈਅ ਮਾਤਰਾ ਤੋਂ ਵੱਧ ਲੈਣਾ ਨੁਕਸਾਨਦੇਹ ਹੋ ਸਕਦਾ ਹੈ।

ਪ੍ਰੀਗਾਬਲਿਨ ਨੂੰ ਮਿਰਗੀ ਦੇ ਕੁਝ ਰੂਪਾਂ, ਨਿਊਰੋਪੈਥਿਕ ਦਰਦ ਅਤੇ ਫਾਈਬਰੋਮਾਇਲਜੀਆ ਦੇ ਇਲਾਜ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸ ਦੀ ਵਰਤੋਂ ਚਿੰਤਾ ਸਬੰਧੀ ਵਿਗਾੜਾਂ ਅਤੇ ਅਫ਼ੀਮ ਦੀ ਲਤ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ।

ਇਨ੍ਹਾਂ ਮੁਤਾਬਕ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦਾ ਇਤਿਹਾਸ ਰੱਖਣ ਵਾਲੇ ਕੁਝ ਲੋਕ ਪ੍ਰੀਗਾਬਲਿਨ ਅਤੇ ਹੋਰ ਚੀਜ਼ਾਂ ਦੀ ਦੁਰਵਰਤੋਂ ਕਰਦੇ ਹਨ। ਉਹ ਤੈਅ ਇਲਾਜ ਦੀ ਖੁਰਾਕ ਨਾਲੋਂ ਤਿੰਨ ਤੋਂ 20 ਗੁਣਾ ਵੱਧ ਮਾਤਰਾ ਵਿੱਚ ਇਹ ਦਵਾਈਆਂ ਲੈਂਦੇ ਹਨ।

ਡੇਲੀ ਪੰਜਾਬੀ ਨਿਊਜ਼ ਨਾਲ ਗਲਬਾਤ ਕਰਦਿਆਂ ਡਾਕਟਰ ਨੀਰਜ ਸਿੰਗਲਾ ਨੇ ਕਿਹਾ ਕਿ ਪ੍ਰੀਗਾਬਲਿਨ ਦੀ ਜ਼ਿਆਦਾ ਵਰਤੋਂ ਨਾਲ ਮਰੀਜ਼ ਦੇ ਗੁਰਦਿਆਂ ਅਤੇ ਜਿਗਰ ‘ਤੇ ਵੀ ਮਾੜਾ ਅਸਰ ਪੈਂਦਾ ਹੈ।

ਡਾਕਟਰ ਨੀਰਜ ਸਿੰਗਲਾ ਨੇ ਅੱਗੇ ਦੱਸਿਆ ਕਿ ਪ੍ਰੀਗਾਬਲਿਨ-300 ਐੱਮਜੀ ਦੀ ਵਰਤੋਂ ਨਸ਼ੇ ਦੇ ਆਦੀ ਲੋਕਾਂ ਵਿੱਚ ਵਿਆਪਕ ਪੱਧਰ ‘ਤੇ ਹੁੰਦੀ ਹੈ।

ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕਰਨ ਨਾਲ ਮਾਨਸਿਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਵਿਹਾਰ ਵਿੱਚ ਵੀ ਬਦਲਾਅ ਆਉਂਦਾ ਹੈ।

ਉਨ੍ਹਾਂ ਮੁਤਾਬਕ, ਘੱਟ ਉਮਰ ਵਿੱਚ ਨਸ਼ੇ ਦੀ ਵਰਤੋਂ ਸ਼ੁਰੂ ਕਰਨਾ ਵੀ ਇੱਕ ਵੱਡਾ ਕਾਰਕ ਹੈ। ਹੁਣ 12-13 ਸਾਲ ਦੇ ਕਈ ਬੱਚੇ ਵੀ ਮਜ਼ੇ ਲਈ ਇਸ ਦਾ ਸੇਵਨ ਕਰ ਰਹੇ ਹਨ।ਸ਼ੁਰੂਆਤੀ ਕੁਝ ਸਾਲਾਂ ਵਿੱਚ ਬੱਚਿਆਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਨਸ਼ੇ ਦੇ ਆਦੀ ਹੋ ਰਹੇ ਹਨ। ਜਦੋਂ ਉਹ ਆਦੀ ਹੋ ਜਾਂਦੇ ਹਨ, ਤਾਂ ਇਸ ਜੰਜਾਲ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।ਇਸ ਲਈ ਜ਼ਰੂਰੀ ਹੈ ਕਿ ਮਾਪੇ ਅਤੇ ਅਧਿਆਪਕ ਬੱਚਿਆਂ ਦੇ ਵਿਹਾਰ ਵਿੱਚ ਆਉਣ ਵਾਲੇ ਬਦਲਾਅ ਵੱਲ ਧਿਆਨ ਦੇਣ।ਡਾਕਟਰ ਦੀਪਕ ਕੰਸਲ ਇਹ ਵੀ ਕਹਿੰਦੇ ਹਨ ਕਿ ਸਮੇਂ ਦੇ ਨਾਲ-ਨਾਲ ਨਸ਼ੇ ਦੇ ਆਦੀ ਲੋਕਾਂ ਦਾ ਘੇਰਾ ਵਧਦਾ ਜਾ ਰਿਹਾ ਹੈ। ਜੇਕਰ ਕੋਈ ਵਿਅਕਤੀ ਨਸ਼ੇ ਤੋਂ ਛੁਟਕਾਰਾ ਪਾਉਣਾ ਵੀ ਚਾਹੁੰਦਾ ਹੈ, ਤਾਂ ਇਸ ਆਦਤ ਨੂੰ ਛੱਡਣ ਵਿੱਚ ਤਿੰਨ ਤੋਂ ਚਾਰ ਸਾਲ ਲੱਗ ਜਾਂਦੇ ਹਨ।

।ਇਸ ਸਾਲ ਮਈ ਮਹੀਨੇ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੀਗਾਬਲਿਨ ਨੂੰ ਸਖ਼ਤ ਨਿਯਮਾਂ ਵਾਲੇ ‘ਸ਼ਡਿਊਲ H1’ ਦੇ ਘੇਰੇ ਵਿੱਚ ਸ਼ਾਮਲ ਕਰ ਦਿੱਤਾ ਹੈ।ਕੇਂਦਰ ਸਰਕਾਰ ਨੇ ਡਰੱਗਜ਼ ਰੂਲਜ਼, 1945 ਤਹਿਤ ਨਵਾਂ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ। ਪਹਿਲਾਂ ਇਹ ਦਵਾਈ ਆਮ ‘ਸ਼ਡਿਊਲ H’ ਵਿੱਚ ਸ਼ਾਮਲ ਸੀ। ਹੁਣ ਇਸ ਨੂੰ ਸਖ਼ਤ ਕਾਨੂੰਨੀ ਨਿਯਮਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ।ਨਵੇਂ ਵਰਗੀਕਰਨ ‘ਸ਼ਡਿਊਲ H1’ ਤਹਿਤ ਚਾਰ ਨਿਯਮ ਲਾਜ਼ਮੀ ਕੀਤੇ ਗਏ ਹਨ।ਪਹਿਲਾ, ਪ੍ਰੀਗਾਬਲਿਨ ਸਿਰਫ਼ ਰਜਿਸਟਰਡ ਡਾਕਟਰ ਦੀ ਵੈਧ ਪਰਚੀ ‘ਤੇ ਹੀ ਵੇਚੀ ਜਾ ਸਕੇਗੀ।ਦੂਜਾ, ਰਿਟੇਲ ਕੈਮਿਸਟਾਂ ਨੂੰ ਇਸ ਦੀ ਖਰੀਦ-ਵੇਚ ਦਾ ਰਿਕਾਰਡ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਮਰੀਜ਼ ਦੀ ਪਰਚੀ ਨਾਲ ਸਬੰਧਤ ਵੇਰਵੇ ਦਰਜ ਕਰਨ ਲਈ ਵੱਖਰਾ ਰਜਿਸਟਰ ਬਣਾਉਣਾ ਪਵੇਗਾ।ਤੀਜਾ, ਦਵਾਈ ਬਣਾਉਣ ਵਾਲੀਆਂ ਕੰਪਨੀਆਂ ਨੂੰ ਪੈਕਿੰਗ ‘ਤੇ ‘ਸ਼ਡਿਊਲ H1 ਡਰੱਗ ਚੇਤਾਵਨੀ’ ਦਾ ਲੇਬਲ ਪ੍ਰਮੁੱਖਤਾ ਨਾਲ ਲਗਾਉਣਾ ਹੋਵੇਗਾ।ਚੌਥਾ, ਨਿਯਮਾਂ ਦੀ ਉਲੰਘਣਾ ਕਰਨ ‘ਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਤਹਿਤ ਸਖ਼ਤ ਦੰਡਕਾਰੀ ਕਾਰਵਾਈ ਕੀਤੀ ਜਾਵੇਗੀ।

Releated Posts

Punjab: ਝੋਟਾ ਕਤਲ ਮਾਮਲਾ: ਅਸ਼ਵਨੀ ਦਾ ਮੈਡੀਕਲ ਢਾਹੁਣ ਦੇ ਮਾਮਲੇ ‘ਚ FIR ਦਰਜ

ਚੰਡੀਗੜ੍ਹ, 4 ਨਵੰਬਰ 2026: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੇ ਮੁਲਜਮ ਅਸ਼ਵਨੀ ਕੁਮਾਰ ਦੇ…

ByByPrince KandhariNov 4, 2026

ਏਸ਼ੀਅਨ ਚੈਂਪੀਅਨਜ਼ ਟ੍ਰਾਫ਼ੀ 2026 :ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਪਹੁੰਚੇ CM ਮਾਨ

ਭਾਰਤ ਅਤੇ ਸਾਊਥ ਕੋਰੀਆ ਵਿਚਾਲੇ ਖੇਡਿਆ ਜਾ ਰਿਹਾ ਮੁਕਾਬਲਾ। ਜਲੰਧਰ, 2 ਨਵੰਬਰ 2026 : ਏਸ਼ੀਅਨ ਚੈਂਪੀਅਨਜ਼ ਟਰਾਫੀ 2026…

ByByPrince KandhariNov 2, 2026

ਸ੍ਰੀ ਬੇਰ ਸਾਹਿਬ ਵਿਖੇ 557ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਤਿਆਰੀਆਂ ਸ਼ੁਰੂ

SGPC ਨੇ ਧਾਰਮਿਕ ਜਥੇਬੰਦੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਕਪੂਰਥਲਾ, 2 ਨਵੰਬਰ 2026 : ਜਗਤ ਗੁਰੂ ਸ੍ਰੀ ਗੁਰੂ ਨਾਨਕ…

ByByPrince KandhariNov 2, 2026

Leave a Reply

Your email address will not be published. Required fields are marked *

Scroll to Top