• Home
  • Latest News
  • ਗਹਿਣਿਆਂ ਦੇ ਖਰੀਦਦਾਰਾਂ ਲਈ ਵੱਡੀ ਖੁਸ਼ਖਬਰੀ! ਸੋਨੇ – ਚਾਂਦੀ ਹੋਇਆ ਸਸਤਾ
Image

ਗਹਿਣਿਆਂ ਦੇ ਖਰੀਦਦਾਰਾਂ ਲਈ ਵੱਡੀ ਖੁਸ਼ਖਬਰੀ! ਸੋਨੇ – ਚਾਂਦੀ ਹੋਇਆ ਸਸਤਾ

ਨਵੀ ਦਿੱਲੀ, 29 ਸਤੰਬਰ 2026 : ਗਹਿਣਿਆਂ ਦੇ ਖਰੀਦਦਾਰਾਂ ਲਈ ਵੱਡੀ ਖੁਸ਼ਖਬਰੀ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਵੱਡੀ ਗਿਰਾਵਟ ਆਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਯਾਨੀ IBJA ਮੁਤਾਬਕ 10 ਗ੍ਰਾਮ 24 ਕੈਰੇਟ ਸੋਨਾ 580 ਰੁਪਏ ਡਿੱਗ ਕੇ 1.47 ਲੱਖ ਰੁਪਏ ‘ਤੇ ਆ ਗਿਆ ਹੈ।

ਇੱਕ ਕਿੱਲੋ ਚਾਂਦੀ 1,373 ਰੁਪਏ ਸਸਤੀ ਹੋ ਕੇ 2.22 ਲੱਖ ਰੁਪਏ ‘ਤੇ ਆ ਗਈ ਹੈ। ਦੋ ਦਿਨਾਂ ਵਿੱਚ ਹੀ ਸੋਨੇ ਦੀ ਕੀਮਤ ਵਿੱਚ ਕਰੀਬ 5 ਹਜ਼ਾਰ ਰੁਪਏ ਅਤੇ ਚਾਂਦੀ ਦੀ ਕੀਮਤ ਵਿੱਚ 11 ਹਜ਼ਾਰ ਰੁਪਏ ਦੀ ਗਿਰਾਵਟ ਆਈ ਹੈ। ਸਤੰਬਰ ਮਹੀਨੇ ਵਿੱਚ ਹੁਣ ਤੱਕ 29 ਦਿਨਾਂ ਵਿੱਚ ਸੋਨਾ 9 ਹਜ਼ਾਰ ਰੁਪਏ ਅਤੇ ਚਾਂਦੀ 15 ਹਜ਼ਾਰ ਰੁਪਏ ਸਸਤੀ ਹੋਈ ਹੈ। 31 ਅਗਸਤ ਨੂੰ ਸੋਨਾ 1.56 ਲੱਖ ਰੁਪਏ ਪ੍ਰਤੀ 10 ਗ੍ਰਾਮ ‘ਤੇ ਸੀ, ਜੋ ਹੁਣ ਘੱਟ ਕੇ 1.47 ਲੱਖ ਰੁਪਏ ‘ਤੇ ਆ ਗਿਆ ਹੈ। ਇਸੇ ਤਰ੍ਹਾਂ 1 ਕਿੱਲੋ ਚਾਂਦੀ ਦੀ ਕੀਮਤ 2.37 ਲੱਖ ਰੁਪਏ ਤੋਂ ਡਿੱਗ ਕੇ 2.22 ਲੱਖ ਰੁਪਏ ‘ਤੇ ਆ ਗਈ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਫਿਲਹਾਲ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਬਣਿਆ ਰਹਿ ਸਕਦਾ ਹੈ। ਅਮਰੀਕਾ ਦੇ ਕੇਂਦਰੀ ਬੈਂਕ ‘ਫੈਡਰਲ ਰਿਜ਼ਰਵ’ ਨੇ 3 ਸਾਲਾਂ ਵਿੱਚ ਪਹਿਲੀ ਵਾਰ ਵਿਆਜ ਦਰਾਂ ਵਧਾਈਆਂ ਹਨ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।

Releated Posts

ਸ੍ਰੀ ਬੇਰ ਸਾਹਿਬ ਵਿਖੇ 557ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਤਿਆਰੀਆਂ ਸ਼ੁਰੂ

SGPC ਨੇ ਧਾਰਮਿਕ ਜਥੇਬੰਦੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਕਪੂਰਥਲਾ, 2 ਨਵੰਬਰ 2026 : ਜਗਤ ਗੁਰੂ ਸ੍ਰੀ ਗੁਰੂ ਨਾਨਕ…

ByByPrince KandhariNov 2, 2026

Mansa : ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਨੂੰ ਅਦਾਲਤ ਵੱਲੋਂ ਵੱਡਾ ਝਟਕਾ! ਪੜ੍ਹੋ ਪੂਰੀ ਖ਼ਬਰ

ਮਾਨਸਾ, 2 ਨਵੰਬਰ 2026: ਕਿਸਾਨ ਆਗੂ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਨੂੰ ਅੱਜ ਰਿਮਾਂਡ ਖ਼ਤਮ ਹੋਣ ਤੋਂ ਬਾਅਦ…

ByByPrince KandhariNov 2, 2026

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਦਲ-ਬਦਲੀ ਦਾ ਦੌਰ ਸ਼ੁਰੂ ; ਚੇਤਨ ਸਿੰਘ ਜੌੜਾਮਾਜਰਾ, ਪਠਾਣਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਭਾਜਪਾ ‘ਚ ਸ਼ਾਮਲ

ਚੰਡੀਗੜ੍ਹ, 2 ਨਵੰਬਰ:- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਸਿਆਸੀ ਸਰਗਰਮੀਆਂ ਅਤੇ ਦਲ ਬਦਲੀ…

ByByPrince KandhariNov 2, 2026

Leave a Reply

Your email address will not be published. Required fields are marked *

Scroll to Top