Image

ਸਾਹਿਤਕਾਰ ਮਾਨ ਸਿੰਘ ਸੁਥਾਰ ਨੂੰ ਵੱਕਾਰੀ ‘ਮਹਾਦੇਵੀ ਵਰਮਾ ਵਿਸ਼ਵ ਭੂਸ਼ਣ ਸਨਮਾਨ – 2026 ਨਾਲ ਕੀਤਾ ਸਨਮਾਨਿਤ।

ਫਰੀਦਕੋਟ:15,ਸਤੰਬਰ ( ਕੰਵਲ ਸਰਾਂ) ਪਿਛਲੇ ਕੁਝ ਸਮਾਂ ਪਹਿਲਾ ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ ਦੇ ਵੱਕਾਰੀ ‘ਨਿਰਾਲਾ ਸਭਾਗਾਰ’ ਵਿਖੇ ਨਿਹਾਰਿਕਾ ਸਾਹਿਤ ਮੰਚ ਅਤੇ ਕੰਟਰੀ ਆਫ਼ ਇੰਡੀਆ ਫ਼ਾਊਂਡੇਸ਼ਨ ਟਰੱਸਟ ਦੀ ਅਗਵਾਈ ਹੇਠ ਆਯੋਜਿਤ ਚੌਥਾ ਸਾਲਾਨਾ ਸਮਾਗਮ ਬੜੇ ਉਤਸ਼ਾਹ ਅਤੇ ਵੱਕਾਰੀ ਮਾਹੌਲ ਵਿੱਚ ਸੰਪੰਨ ਹੋਇਆ। ਇਸ ਸ਼ਾਨਦਾਰ ਸਾਹਿਤਕ ਸਮਾਗਮ ਵਿੱਚ ਸ਼੍ਰੀਗੰਗਾਨਗਰ (ਰਾਜਸਥਾਨ) ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਮਾਨਸਿੰਘ ਸੁਥਾਰ ਨੂੰ ਉਹਨਾਂ ਦੇ ਵਿਸ਼ੇਸ਼ ਸਾਹਿਤਕ ਅਤੇ ਸਮਾਜਿਕ ਯੋਗਦਾਨ ਲਈ ਵੱਕਾਰੀ *ਮਹਾਦੇਵੀ ਵਰਮਾ ਵਿਸ਼ਵ ਭੂਸ਼ਣ ਸਨਮਾਨ -2026* ਨਾਲ ਨਿਵਾਜਿਆ ਗਿਆ।ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਅਬਦੁਲ ਅਜ਼ੀਜ਼ ਸਿੱਦੀਕੀ ਨੇ ਕੀਤੀ ਜਦਕਿ ਪ੍ਰੋਗਰਾਮ ਦਾ ਕੁਸ਼ਲ ਸੰਚਾਲਨ ਸੰਸਥਾਪਕ ਡਾ. ਰੀਮਾ ਸਿਨਹਾ ਦੀ ਅਗਵਾਈ ਹੇਠ ਸੰਪੰਨ ਹੋਇਆ। ਮੰਚ ‘ਤੇ ਮੌਜੂਦ ਮੁੱਖ ਮਹਿਮਾਨਾਂ ਅਤੇ ਅਹੁਦੇਦਾਰਾਂ ਵੱਲੋਂ ਸ਼੍ਰੀ ਸੁਥਾਰ ਨੂੰ ਯਾਦਗਾਰੀ ਚਿੰਨ੍ਹ ਦੋਸ਼ਾਲਾ (ਅੰਗਵਸਤਰ) ਅਤੇ ਸਨਮਾਨ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਈ ਨਾਮਵਰ ਸਾਹਿਤਕਾਰਾਂ, ਚਿੰਤਕਾਂ, ਕਲਾ-ਪ੍ਰੇਮੀਆਂ ਅਤੇ ਪਤਵੰਤੇ ਸੱਜਣਾਂ ਦੀ ਗੌਰਵਮਈ ਹਾਜ਼ਰੀ ਰਹੀ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਸ਼੍ਰੀ ਮਾਨਸਿੰਘ ਸੁਥਾਰ ਨੇ ਸੰਸਥਾਪਕ ਡਾ. ਰੀਮਾ ਸਿਨਹਾ, ਪ੍ਰਧਾਨ ਅਬਦੁਲ ਅਜ਼ੀਜ਼ ਸਿੱਦੀਕੀ ਅਤੇ ਟਰੱਸਟ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਮਹਾਦੇਵੀ ਵਰਮਾ ਵਰਗੀ ਯੁੱਗ-ਪ੍ਰਵਰਤਕ ਰਚਨਾਕਾਰ ਦੇ ਨਾਂ ‘ਤੇ ਮਿਲਿਆ ਇਹ ਸਨਮਾਨ ਸਾਹਿਤਕ ਜ਼ਿੰਮੇਵਾਰੀਆਂ ਪ੍ਰਤੀ ਹੋਰ ਵਧੇਰੇ ਸਮਰਪਿਤ ਰਹਿਣ ਦਾ ਸੰਕਲਪ ਦਿੰਦਾ ਹੈ। ਸਮਾਗਮ ਦੇ ਅੰਤ ਵਿੱਚ ਹਾਜ਼ਰ ਸਾਰੇ ਰਚਨਾਕਾਰਾਂ ਨੇ ਇੱਕ-ਦੂਜੇ ਨੂੰ ਵਧਾਈ ਦਿੱਤੀ ਅਤੇ ਰਾਸ਼ਟਰਭਾਸ਼ਾ ਹਿੰਦੀ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਸਰਗਰਮ ਰਹਿਣ ਦਾ ਸੱਦਾ ਦਿੱਤਾ। ਇਹ ਪ੍ਰੈੱਸ ਨੋਟ ਮਾਨ ਸਰੋਵਰ ਸਾਹਿਤ ਅਕੈਡਮੀ ਰਾਜਸਥਾਨ ਦੇ ਮਹਾਂ ਸਚਿਵ ਇਕਬਾਲ ਸਿੰਘ ਸਹੋਤਾ ਵੱਲੋ ਭੇਜਿਆ ਗਿਆ ਹੈ।

Releated Posts

ਸ੍ਰੀ ਬੇਰ ਸਾਹਿਬ ਵਿਖੇ 557ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਤਿਆਰੀਆਂ ਸ਼ੁਰੂ

SGPC ਨੇ ਧਾਰਮਿਕ ਜਥੇਬੰਦੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਕਪੂਰਥਲਾ, 2 ਨਵੰਬਰ 2026 : ਜਗਤ ਗੁਰੂ ਸ੍ਰੀ ਗੁਰੂ ਨਾਨਕ…

ByByPrince KandhariNov 2, 2026

Mansa : ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਨੂੰ ਅਦਾਲਤ ਵੱਲੋਂ ਵੱਡਾ ਝਟਕਾ! ਪੜ੍ਹੋ ਪੂਰੀ ਖ਼ਬਰ

ਮਾਨਸਾ, 2 ਨਵੰਬਰ 2026: ਕਿਸਾਨ ਆਗੂ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਨੂੰ ਅੱਜ ਰਿਮਾਂਡ ਖ਼ਤਮ ਹੋਣ ਤੋਂ ਬਾਅਦ…

ByByPrince KandhariNov 2, 2026

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਦਲ-ਬਦਲੀ ਦਾ ਦੌਰ ਸ਼ੁਰੂ ; ਚੇਤਨ ਸਿੰਘ ਜੌੜਾਮਾਜਰਾ, ਪਠਾਣਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਭਾਜਪਾ ‘ਚ ਸ਼ਾਮਲ

ਚੰਡੀਗੜ੍ਹ, 2 ਨਵੰਬਰ:- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਸਿਆਸੀ ਸਰਗਰਮੀਆਂ ਅਤੇ ਦਲ ਬਦਲੀ…

ByByPrince KandhariNov 2, 2026

Leave a Reply

Your email address will not be published. Required fields are marked *

Scroll to Top